ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ

By  Shanker Badra October 5th 2021 01:32 PM -- Updated: October 5th 2021 01:37 PM

ਨਵੀਂ ਦਿੱਲੀ : ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਦੋਵਾਂ ਧੜਿਆਂ ਲਈ ਵੱਖਰੀ ਪਾਰਟੀ ਦਾ ਨਾਂ ਅਤੇ ਚੋਣ ਨਿਸ਼ਾਨ ਲਾਟ ਕਰ ਦਿੱਤਾ ਹੈ। ਇਸ ਅਨੁਸਾਰ ਚਿਰਾਗ ਪਾਸਵਾਨ ਦੀ ਪਾਰਟੀ ਦਾ ਨਾਂ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਹੋਵੇਗਾ। ਨਾਲ ਹੀ ਪਾਰਟੀ ਦਾ ਚੋਣ ਨਿਸ਼ਾਨ ਹੁਣ ਹੈਲੀਕਾਪਟਰ ਹੋਵੇਗਾ।

ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ

ਦੂਜੇ ਪਾਸੇ ਪਸ਼ੂਪਤੀ ਕੁਮਾਰ ਪਾਰਸ ਦੇ ਧੜੇ ਨੂੰ 'ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ' ਦਾ ਨਾਂ ਦਿੱਤਾ ਗਿਆ ਹੈ। 'ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ' ਦਾ ਚੋਣ ਨਿਸ਼ਾਨ ਸਿਲਾਈ ਮਸ਼ੀਨ ਹੋਵੇਗੀ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਚੋਣ ਕਮਿਸ਼ਨ ਨੇ ਚਿਰਾਗ ਪਾਸਵਾਨ ਅਤੇ ਪਸ਼ੂਪਤੀ ਕੁਮਾਰ ਪਾਰਸ ਧੜਿਆਂ ਨੂੰ ਲੋਕ ਜਨਸ਼ਕਤੀ ਪਾਰਟੀ (LJP) ਦਾ ਨਾਂ ਜਾਂ ਇਸਦਾ ਚਿੰਨ੍ਹ 'ਬੰਗਲੇ' ਵਰਤਣ 'ਤੇ ਰੋਕ ਲਗਾ ਦਿੱਤੀ ਸੀ।

ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ

ਪਿਛਲੇ ਸਾਲ ਐਲਜੇਪੀ (LJP) ਦੇ ਨੇਤਾ ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਅਤੇ ਮਰਹੂਮ ਨੇਤਾ ਦੇ ਭਰਾ ਪਾਰਸ ਨੇ ਪਾਰਟੀ ਲੀਡਰਸ਼ਿਪ 'ਤੇ ਦਾਅਵਾ ਜਤਾਇਆ ਸੀ ਅਤੇ ਇਸ ਸਬੰਧ ਵਿੱਚ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਸੀ। ਇਸ ਤੋਂ ਬਾਅਦ ਪਾਰਟੀ ਵਿੱਚ ਵਿਵਾਦ ਦਾ ਮਾਮਲਾ ਸਾਹਮਣੇ ਆਇਆ। ਐਲਜੇਪੀ ਦੀ ਸਥਾਪਨਾ ਸਾਲ 2000 ਵਿੱਚ ਰਾਮ ਵਿਲਾਸ ਪਾਸਵਾਨ ਨੇ ਕੀਤੀ ਸੀ।

ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ

ਦੱਸ ਦੇਈਏ ਕਿ ਬਿਹਾਰ ਦੀ ਕੁਸ਼ੇਸ਼ਵਰ ਅਤੇ ਤਾਰਾਪੁਰ ਵਿਧਾਨ ਸਭਾ ਸੀਟਾਂ ਲਈ ਉਪ-ਚੋਣਾਂ 30 ਅਕਤੂਬਰ ਨੂੰ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਦੋਵੇਂ ਸਮੂਹ ਆਪਣੇ ਦਾਅਵੇ ਕਰ ਰਹੇ ਸਨ। ਇਸਦੇ ਲਈ ਕਮਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਦੋਵੇਂ ਧੜੇ ਆਉਣ ਵਾਲੇ ਦਿਨਾਂ ਵਿੱਚ ਬਿਹਾਰ ਦੀਆਂ ਦੋ ਵਿਧਾਨ ਸਭਾ ਸੀਟਾਂ ਉੱਤੇ ਹੋਣ ਵਾਲੀਆਂ ਉਪ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਉਪਲਬਧ ਚਿੰਨ੍ਹ ਦੀ ਵਰਤੋਂ ਕਰ ਸਕਦੇ ਹਨ।

-PTCNews

Related Post