ਨਵੇਂ ਵਰ੍ਹੇ ਦੇ ਜ਼ਸ਼ਨਾਂ ਮੌਕੇ ਨਹੀਂ ਲੱਗੇਗਾ ਰਾਤ ਦਾ ਕਰਫਿਊ
Jagroop Kaur
December 29th 2020 07:07 PM --
Updated:
December 29th 2020 07:08 PM
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਹੋਈ ਉਚ ਪੱਧਰੀ ਮੀਟਿੰਗ ਵਿਚ ਕਰਫਿਊ ਨਾ ਲਾਉਣ ਦਾ ਲਿਆ ਫੈਸਲਾ , ਚੰਡੀਗੜ੍ਹ ਵਿਚ ਨਵੇਂ ਵਰ੍ਹੇ ਦੇ ਜ਼ਸ਼ਨਾਂ ਮੌਕੇ ਰਾਤ ਦਾ ਕਰਫਿਊ ਨਹੀਂ ਲੱਗੇਗਾ | ਕੋਰੋਨਾ ਵਾਇਰਸ ਦੇ ਚਲਦਿਆਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਕ ਵੱਲੋਂ ਹਟਾਉਂਦੇ ਹੋਏ ਨਵੇਂ ਵਰ੍ਹੇ ਦੇ ਜਸ਼ਨ ਦਾ ਤੋਹਫ਼ਾ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਹੈ। ਪੰਜਾਬ ਦੇ ਗਵਰਨਰ,ਪ੍ਰਸ਼ਾਸਕ, ਯੂ.ਟੀ., ਚੰਡੀਗੜ੍ਹ ਨੇ ਪ੍ਰਮੁੱਖ ਸਕੱਤਰ ਸਿਹਤ, ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਡਿਪਟੀ ਕਮਿਸ਼ਨਰ, ਚੰਡੀਗੜ੍ਹ ਨਾਲ ਇਸ ਸਬੰਧ ਵਿੱਚ ਇੱਕ ਸਮੀਖਿਆ ਮੀਟਿੰਗ ਕੀਤੀ।