ਸਦਨ 'ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਅਨੁਸਾਰ ਜੇ.ਡੀ.ਐੱਸ. ਨੇਤਾ ਦੀ ਲਾਸ਼ ਦੇਰ ਰਾਤ 2 ਵਜੇ ਰੇਲਵੇ ਟਰੈਕ ਕੋਲੋਂ ਬਰਾਮਦ ਹੋਈ। ਮੌਕੇ 'ਤੇ ਪਹੁੰਚੀ ਪੁਲਸ ਨੇ ਸੁਸਾਈਡ ਨੋਟ ਕਬਜ਼ੇ 'ਚ ਲੈ ਲਿਆ ਹੈ। ਸੁਸਾਈਡ ਨੋਟ 'ਚ ਕੀ ਲਿਖਿਆ ਹੈ, ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਰਨਾਟਕ ਵਿਧਾਨ ਪ੍ਰੀਸ਼ਦ 'ਚ ਕਾਂਗਰਸ ਨੇਤਾਵਾਂ ਨੇ ਧਰਮੇਗੌੜਾ ਨਾਲ ਬਦਸਲੂਕੀ ਕੀਤੀ ਸੀ ਅਤੇ ਉਨ੍ਹਾਂ ਨੂੰ ਕੁਰਸੀ ਤੋਂ ਖਿੱਚ ਕੇ ਉਠਾ ਦਿੱਤਾ ਸੀ। ਇਸ ਘਟਨਾ 'ਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਨੇ ਦੁਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਡਿਪਟੀ ਸਪੀਕਰ ਨੇ ਖ਼ੁਦਕੁਸ਼ੀ ਕਰ ਲਈ ਹੈ।
ਹੋਰ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ