ਮੁੱਖ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ, ਕਿਸਾਨਾਂ ਨੂੰ ਮਿਲੇਗਾ 50 ਕਰੋੜ ਦਾ ਮੁਆਵਜ਼ਾ

By  Pardeep Singh April 5th 2022 05:23 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ ਵਿੱਚ ਗੁਲਾਬੀ ਸੁੰਡੀ ਕਰਕੇ 100 ਕਰੋੜ ਰੁਪਏ ਦੀ ਫ਼ਸਲ ਖਰਾਬ ਹੋਣ ਬਾਰੇ ਵਿਚਾਰ ਪੇਸ਼ ਕੀਤਾ ਹੈ।  50 ਫੀਸਦੀ ਨੁਕਸਾਨ ਦੀ ਰਕਮ ਕਿਸਾਨਾਂ ਨੂੰ ਦਿੱਤੀ ਜਾਵੇਗੀ। ਕਿਸਾਨਾਂ ਤੋਂ ਇਲਾਵਾ ਮਜ਼ਦੂਰਾਂ ਨੂੰ 5 ਫੀਸਦੀ ਮੁਆਵਜੇ ਦੀ ਰਕਮ ਦਿੱਤੀ ਜਾਵੇਗੀ।  ਸੀਐਮ ਦਾ ਕਹਿਣਾ ਹੈ ਕਿ 5 ਕਰੋੜ ਮਜ਼ਦੂਰਾਂ ਨੂੰ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਉਨ੍ਹਾਂ ਨੇ ਕਿਸਾਨੀ ਨੂੰ ਉੱਤੇ ਚੁੱਕਣ ਲਈ ਹਰ ਸੰਭਵ ਕਦਮ ਚੁੱਕਣ ਦੀ ਗੱਲ ਕਹੀ ਹੈ। ਉੱਥੇ ਹੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਧਰਨਾ ਖਤਮ ਕਰਨ ਲਈ ਜਥੇਬੰਦੀ  ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਵਾਂਗੇ। ਇਹ ਵੀ ਪੜ੍ਹੋ:ਵਿਧਾਇਕ ਅਜੀਤਪਾਲ ਕੋਹਲੀ ਵੱਲੋਂ PWD ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨਾਲ ਮੀਟਿੰਗ -PTC News

Related Post