ਪੰਜਾਬ ਦੇ ਥਰਮਲ ਪਲਾਂਟਾਂ ਉਤੇ ਮੁੜ ਮੰਡਰਾਉਣ ਲੱਗਾ ਕੋਲੇ ਦਾ ਸੰਕਟ

By  Ravinder Singh February 22nd 2022 01:50 PM -- Updated: February 22nd 2022 01:53 PM

ਚੰਡੀਗੜ੍ਹ : ਭਾਵੇਂ ਕਿ ਕੋਲ ਇੰਡੀਆ ਵੱਲੋਂ ਪਿਛਲੇ ਸਾਲ ਨਾਲੋਂ 6 ਫ਼ੀਸਦੀ ਵੱਧ ਕੋਲੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਕੋਲ ਇੰਡੀਆ ਲਿਮਟਿਡ ਵੱਲੋਂ ਆਪਣੇ ਨਿਰਧਾਰਤ ਦੇ ਰੇਟਾਂ ਤੋਂ ਵੱਧ ਇਹ ਕੋਲਾ ਈ ਆਕਸ਼ਨ ਰਾਹੀਂ ਵੇਚਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਮਹਿੰਗਾ ਪੈ ਰਿਹਾ ਹੈ। ਪੰਜਾਬ ਕਾਫੀ ਮਹਿੰਗਾ ਕੋਲਾ ਖ਼ਰੀਦ ਰਿਹਾ ਹੈ।

ਪੰਜਾਬ ਦੇ ਥਰਮਲ ਪਲਾਂਟਾਂ ਉਤੇ ਕੋਲੇ ਦਾ ਸੰਕਟ ਮੁੜ ਕੇ ਮੰਡਰਾਉਣ ਲੱਗਾ

ਇਸ ਨਾਲ ਆਉਣ ਵਾਲੇ ਦਿਨਾਂ ਵਿਚ ਸੰਕਟ ਹੋਰ ਵੱਧ ਸਕਦਾ ਹੈ। ਇਸ ਦੇ ਨਾਲ ਹੀ ਰੇਲਵੇ ਵੱਲੋਂ ਖਾਲੀ ਰੈਕ ਦੇਣ ਲਈ 15 ਫ਼ੀਸਦੀ ਵੱਧ ਚਾਰਜ ਲਿਆ ਜਾ ਰਿਹਾ ਹੈ। ਇਸ ਕਾਰਨ ਕੋਲਾ ਹੋਰ ਵੀ ਮਹਿੰਗਾ ਪੈਂਦਾ ਹੈ। ਪਾਵਰ ਸੈਕਟਰ ਦੇ ਮਾਹਿਰਾਂ ਅਨੁਸਾਰ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਹੋ ਸਕਦੀ ਹੈ।

ਪੰਜਾਬ ਦੇ ਥਰਮਲ ਪਲਾਂਟਾਂ ਉਤੇ ਕੋਲੇ ਦਾ ਸੰਕਟ ਮੁੜ ਕੇ ਮੰਡਰਾਉਣ ਲੱਗਾ ਦੱਸਣਯੋਗ ਹੈ ਕਿ ਐਨ ਟੀ ਪੀ ਸੀ ਰੇਲਵੇ ਨੂੰ 15 ਫ਼ੀਸਦੀ ਵਾਧੂ ਪ੍ਰੀਮੀਅਮ ਦੇ ਰਹੀ ਹੈ। ਪੰਜਾਬ ਦੇ ਥਰਮਲ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਦੀ ਜੇ ਗੱਲ ਕਰੀਏ ਤਾਂ ਐਤਵਾਰ ਤਕ ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਕੋਲਾ

ਮਹਿਜ਼ 21.6 ਦਿਨਾਂ ਦਾ ਬਚਿਆ ਸੀ ਤੇ ਇਸੇ ਤਰ੍ਹਾਂ ਰੋਪੜ ਥਰਮਲ ਪਲਾਂਟ ਵਿੱਚ 25.2 ਦਿਨਾਂ ਦਾ ਕੋਲਾ ਸਟਾਕ ਵਿੱਚ ਹੈ।

ਪੰਜਾਬ ਦੇ ਥਰਮਲ ਪਲਾਂਟਾਂ ਉਤੇ ਕੋਲੇ ਦਾ ਸੰਕਟ ਮੁੜ ਕੇ ਮੰਡਰਾਉਣ ਲੱਗਾ ਇਸ ਦੇਨ ਨਾਲ ਪੰਜਾਬ ਵਿਚ ਇਕ ਵਾਰ ਫਿਰ ਤੋਂ ਹਨੇਰਾ ਛਾਉਣ ਦਾ ਖ਼ਦਸ਼ਾ ਹੈ। ਇਸ ਕਾਰਨ ਲੋਕਾਂ, ਕਿਸਾਨਾਂ ਅਤੇ ਪੰਜਾਬ ਦੇ ਕਾਰੋਬਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪੰਜਾਬ ਵਿਚ ਫਿਰ ਤੋਂ ਬਿਜਲੀ ਗੁੱਲ ਹੋ ਸਕਦੀ ਹੈ।

ਗਗਨਦੀਪ ਅਹੂਜਾ ਦੀ ਰਿਪੋਰਟ

ਇਹ ਵੀ ਪੜ੍ਹੋ : ਮਰੀਜ਼ ਨੂੰ ਲੈ ਕੇ ਜਾ ਰਹੀ ਐਬੂਲੈਂਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Related Post