ਰਾਮ ਨੌਮੀ ਮੌਕੇ ਭਲਕੇ ਚੰਡੀਗੜ੍ਹ ਅਤੇ ਮੋਹਾਲੀ 'ਚ ਲੱਗੇਗਾ ਮੁਕੰਮਲ ਲੌਕਡਾਊਨ

By  Shanker Badra April 20th 2021 06:23 PM

ਚੰਡੀਗੜ੍ਹ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਚੰਡੀਗੜ੍ਹ 'ਚ ਵੀ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ। ਮੋਹਾਲੀ ਤੋਂ ਬਾਅਦ ਹੁਣ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਵੀ ਬੁੱਧਵਾਰ ਨੂੰ ਰਾਮ ਨੌਮੀ ਮੌਕੇ 'ਤੇ ਇਕ ਦਿਨ ਦੇ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਇਹ ਲੌਕਡਾਊਨ ਰਾਮ ਨੌਮੀ ਕਰਕੇ ਲਾਇਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

Complete Lockdown In Chandigarh and Mohali on Wednesday. Details Here ਰਾਮ ਨੌਮੀ ਮੌਕੇ ਭਲਕੇ ਚੰਡੀਗੜ੍ਹ ਅਤੇ ਮੋਹਾਲੀ 'ਚ ਲੱਗੇਗਾ ਮੁਕੰਮਲ ਲੌਕਡਾਊਨ

ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਮ ਨੌਮੀ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋਵੇਗੀ। ਇਸ ਸਥਿਤੀ ਵਿੱਚ ਕੋਰੋਨਾ ਦੀ ਲਾਗ ਫੈਲ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਕੋਰੋਨਾ ਦੇ ਚੇਨ ਨੂੰ ਤੋੜਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਅਤੇ ਹਰਿਆਣਾ ਨੂੰ ਟ੍ਰਾਈਸਿਟੀ ਵਿਚ ਇਕੋ ਸਮੇਂ ਲੌਕਡਾਊਨ ਲਾਉਣ ਲਈ ਸੁਝਾਅ ਭੇਜਿਆ ਸੀ।

Complete Lockdown In Chandigarh and Mohali on Wednesday. Details Here ਰਾਮ ਨੌਮੀ ਮੌਕੇ ਭਲਕੇ ਚੰਡੀਗੜ੍ਹ ਅਤੇ ਮੋਹਾਲੀ 'ਚ ਲੱਗੇਗਾ ਮੁਕੰਮਲ ਲੌਕਡਾਊਨ

ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਭੇਜੇ ਇੱਕ ਸੰਦੇਸ਼ ਵਿੱਚ ਮੋਹਾਲੀ ਅਤੇ ਪੰਚਕੂਲਾ ਵਿਚ ਬੁੱਧਵਾਰ ਨੂੰ ਚੰਡੀਗੜ੍ਹ ਨਾਲ ਲੌਕਡਾਊਨ ਲਾਉਣ ਦੀ ਸਿਫਾਰਸ਼ ਕੀਤੀ ਸੀ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਮੁਹਾਲੀ 'ਚ ਲੌਕਡਾਊਨ ਨੂੰ ਮਨਜ਼ੂਰੀ ਦਿੱਤੀ। ਹਾਲਾਂਕਿ ਪੰਚਕੂਲਾ ਵਿੱਚ ਲੌਕਡਾਊਨ ਨਹੀਂ ਲੱਗੇਗਾ।

Complete Lockdown In Chandigarh and Mohali on Wednesday. Details Here ਰਾਮ ਨੌਮੀ ਮੌਕੇ ਭਲਕੇ ਚੰਡੀਗੜ੍ਹ ਅਤੇ ਮੋਹਾਲੀ 'ਚ ਲੱਗੇਗਾ ਮੁਕੰਮਲ ਲੌਕਡਾਊਨ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

ਦੱਸ ਦੇਈਏ ਕਿ ਹੁਣ ਬੁੱਧਵਾਰ ਨੂੰ ਚੰਡੀਗੜ੍ਹ ਅਤੇ ਮੋਹਾਲੀ 'ਚਮੁਕੰਮਲ ਲੌਕਡਾਊਨ ਰਹੇਗਾ। ਇਹ ਲੌਕਡਾਊਨ ਰਾਮ ਨੌਮੀ ਕਰਕੇ ਲਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਚੰਡੀਗੜ੍ਹ ਯੂਟੀ ਦੇ ਸਲਾਹਕਾਰ ਨੇ ਮੋਹਾਲੀਵਿੱਚ ਲੌਕਡਾਊਨ ਲਾਉਣ ਦੀ ਅਪੀਲ ਕੀਤੀ ਸੀ ਤਾਂ ਜੋ ਸਮੁੱਚੇ ਟ੍ਰਾਈਸਿਟੀ ਵਿੱਚ ਲੌਕਡਾਊਨ ਲਾਇਆ ਜਾ ਸਕੇ। ਇਸ ਲਈ ਪੰਜਾਬ ਸਰਕਾਰ ਨੇ ਵੀ ਲੌਕਡਾਉਨ ਦਾ ਫੈਸਲਾ ਕੀਤਾ ਹੈ।

-PTCNews

Related Post