ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਇੰਜੀਨੀਅਰ 'ਤੇ ਸੁੱਟਿਆ ਚਿੱਕੜ , ਵੀਡੀਓ ਵਾਇਰਲ

By  Shanker Badra July 4th 2019 07:27 PM

ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਇੰਜੀਨੀਅਰ 'ਤੇ ਸੁੱਟਿਆ ਚਿੱਕੜ , ਵੀਡੀਓ ਵਾਇਰਲ:ਮੁੰਬਈ : ਭਾਜਪਾ ਵਿਧਾਇਕ ਆਕਾਸ਼ ਵਿਜੈਵਰਗੀਯ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਬੱਲੇ ਨਾਲ ਕੁੱਟੇ ਜਾਣ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਕਾਂਗਰਸ ਦੇ ਵਿਧਾਇਕ ਦੀ ਗੁੰਡਾਗਰਦੀ ਸਾਹਮਣੇ ਹੈ। ਦਰਅਸਲ 'ਚ ਵਿਧਾਇਕ ਮੁੰਬਈ-ਗੋਆ ਹਾਈਵੇਅ ਦੀ ਹਾਲਤ ਤੋਂ ਨਾਰਾਜ਼ ਸਨ। [caption id="attachment_315134" align="aligncenter" width="300"]Cong MLA Nitesh Rane Booked for Throwing Mud on Engineer ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਇੰਜੀਨੀਅਰ 'ਤੇ ਸੁੱਟਿਆ ਚਿੱਕੜ , ਵੀਡੀਓ ਵਾਇਰਲ[/caption] ਮੁੰਬਈ ਗੋਆ ਹਾਈਵੇਅ ਦੇ ਕੋਲ ਇੱਕ ਪੁਲ 'ਤੇ ਕਾਂਗਰਸ ਵਿਧਾਇਕ ਨਿਤੇਸ਼ ਨਾਰਾਇਣ ਰਾਣੇ ਅਤੇ ਉਹਨਾਂ ਦੇ ਸਮਰਥਕਾਂ ਨੇ ਇੰਜੀਨੀਅਰ ਪ੍ਰਕਾਸ਼ ਸ਼ੈਡੇਕਰ 'ਤੇ ਚਿੱਕੜ ਸੁੱਟਿਆ ਹੈ।ਉਸ ਤੋਂ ਬਾਅਦ ਉਹਨਾਂ ਨੇ ਇੰਜੀਨੀਅਰ ਨੂੰ ਨਦੀ ਦੇ ਪੁਲ 'ਤੇ ਬੰਨ ਦਿੱਤਾ।ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। [caption id="attachment_315135" align="aligncenter" width="275"]Cong MLA Nitesh Rane Booked for Throwing Mud on Engineer ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਇੰਜੀਨੀਅਰ 'ਤੇ ਸੁੱਟਿਆ ਚਿੱਕੜ , ਵੀਡੀਓ ਵਾਇਰਲ[/caption] ਇਸ ਵੀਡੀਓ ਵਿਚ ਦਿਖਾਈ ਦੇ ਰਹਿ ਹੈ ਕਿ ਵਿਧਾਇਕ ਅਪਣੇ ਸਮਰਥਕਾਂ ਨਾਲ ਪੁਲ 'ਤੇ ਖੜ੍ਹੇ ਹਨ ਅਤੇ ਇੰਜੀਨੀਅਰ ਵੀ ਉਹਨਾਂ ਦੇ ਨਾਲ ਖੜ੍ਹਾ ਹੈ। ਉਸੇ ਸਮੇਂ ਇਕ ਨੌਜਵਾਨ ਉਹਨਾਂ ਨੂੰ ਧੱਕਾ ਦਿੰਦਾ ਹੈ ਅਤੇ ਬਾਕੀ ਤਿੰਨ-ਚਾਰ ਲੋਕ ਉਹਨਾਂ 'ਤੇ ਚਿੱਕੜ ਨਾਲ ਭਰੀ ਬਾਲਟੀ ਉਲਟਾ ਦਿੰਦੇ ਹਨ।ਉਸ ਤੋਂ ਬਾਅਦ ਇੰਜੀਨੀਅਰ ਨੂੰ ਪੁਲ 'ਤੇ ਲੱਗੇ ਸਰੀਏ ਨਾਲ ਬੰਨ ਦਿੱਤਾ ਜਾਂਦਾ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਨਿਤੇਸ਼ ਨਾਰਾਇਣ ਰਾਣੇ ਸਮੇਤ ਉਹਨਾਂ ਦੇ 50 ਸਮਰਥਕਾਂ 'ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। [caption id="attachment_315137" align="aligncenter" width="300"]Cong MLA Nitesh Rane Booked for Throwing Mud on Engineer ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਇੰਜੀਨੀਅਰ 'ਤੇ ਸੁੱਟਿਆ ਚਿੱਕੜ , ਵੀਡੀਓ ਵਾਇਰਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਜੇ ਦੱਤ ਦੀ ਬੇਟੀ ਦੇ Boyfriend ਦੀ ਹੋਈ ਮੌਤ , Trishala Dutt ਨੇ ਪੋਸਟ ‘ਚ ਲਿਖਿਆ ਦਿਲ ਦਾ ਦਰਦ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਇੰਦੋਰ ਵਿਚ ਭਾਜਪਾ ਵਿਧਾਇਕ ਵੱਲੋਂ ਨਗਰ ਨਿਗਮ ਦੇ ਇਕ ਅਫ਼ਸਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ।ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੈਵਰਗੀ ਦੇ ਲੜਕੇ ਅਤੇ ਵਿਧਾਇਕ ਆਕਾਸ਼ ਵਿਜੈਵਰਗੀ ਨੇ 26 ਜੂਨ ਨੂੰ ਇੰਦੋਰ ਵਿਚ ਨਗਰ ਨਿਗਰ ਦੇ ਇਕ ਭਵਨ ਨਿਰੀਖਕ ਨੂੰ ਬੈਟ ਨਾਲ ਕੁੱਟਿਆ ਸੀ। -PTCNews

Related Post