ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ

By  Shanker Badra January 3rd 2019 03:55 PM -- Updated: January 3rd 2019 04:41 PM

ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ:ਗੁਰਦਾਸਪੁਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਹਨ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਜਲੰਧਰ ਵਿਖੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ ਅਤੇ ਹੁਣ ਗੁਰਦਾਸਪੁਰ ਪਹੁੰਚੇ ਹਨ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ -ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਹੈ।

Congress government 84 cases of massacre Turned off : Sukhbir Badal ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ

ਲੋਕ ਸਭਾ ਦੀ ਜੰਗ ਪੰਜਾਬ ਤੋਂ ਸ਼ੁਰੂ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਲਾਂਘਾ ਮੋਦੀ ਸਰਕਾਰ ਦੀ ਵੱਡੀ ਦੇਣ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕਹਿਣ 'ਤੇ ਸਿੱਖ ਕਤਲੇਆਮ ਹੋਇਆ ਹੈ।ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਬੰਦ ਕਰ ਦਿੱਤੇ ਸਨ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਵੀ ਵਾਅਦਾ ਕੀਤਾ ਹੈ ,ਉਹ ਪੂਰਾ ਕੀਤਾ ਹੈ।ਮੋਦੀ ਸਰਕਾਰ ਨੇ ਪੰਜਾਬ ਨੂੰ ਤਿੰਨ ਹਵਾਈ ਅੱਡੇ ਦਿੱਤੇ ਹਨ।

Congress government 84 cases of massacre Turned off : Sukhbir Badal ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਲਈ ਕਈ ਵੱਡੇ ਫ਼ੈਸਲੇ ਲਏ ਹਨ।ਮੋਦੀ ਸਰਕਾਰ ਨੇ ਸਾਡੀ ਮੰਗ 'ਤੇ '84 ਕਤਲੇਆਮ ਦੇ ਕੇਸਾਂ ਦੀ ਜਾਂਚ ਲਈ ਐਸ.ਆਈ.ਟੀ ਦਾ ਗਠਨ ਕੀਤਾ ਹੈ।ਪ੍ਰਧਾਨ ਮੰਤਰੀ ਨੇ ਲੰਗਰ 'ਤੇ ਕੇਂਦਰ ਦੇ ਹਿੱਸੇ ਦਾ ਜੀ.ਐਸ.ਟੀ. ਖ਼ਤਮ ਹੈ।ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ 100 ਦੇ ਕਰੀਬ ਰੈਲੀਆਂ ਕੀਤੀਆਂ ਜਾਣੀਆਂ ਹਨ ,ਜਿਸ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਹੋ ਰਹੀ ਹੈ।

Congress government 84 cases of massacre Turned off : Sukhbir Badal ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ

ਇਸ ਮੌਕੇ ਬਲਵਿੰਦਰ ਸਿੰਘ ਭੂੰਦੜ,ਸੀਨੀਅਰ ਅਕਾਲੀ ਆਗੂ ਦਿਲਜੀਤ ਸਿੰਘ ਚੀਮਾ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ,ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ , ਐੱਸ.ਸੀ ਵਿੰਗ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ,ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ,ਗੁਰਬਚਨ ਸਿੰਘ ਬੱਬੇਹਾਲੀ ,ਲਖਬੀਰ ਸਿੰਘ ਲੋਧੀਨੰਗਲ ਹਾਜ਼ਰ ਸਨ।

-PTCNews

Related Post