ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ
ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ:ਗੁਰਦਾਸਪੁਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਹਨ।ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਜਲੰਧਰ ਵਿਖੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ ਅਤੇ ਹੁਣ ਗੁਰਦਾਸਪੁਰ ਪਹੁੰਚੇ ਹਨ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ -ਭਾਜਪਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਹੈ। [caption id="attachment_235741" align="aligncenter" width="300"] ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ[/caption] ਲੋਕ ਸਭਾ ਦੀ ਜੰਗ ਪੰਜਾਬ ਤੋਂ ਸ਼ੁਰੂ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਲਾਂਘਾ ਮੋਦੀ ਸਰਕਾਰ ਦੀ ਵੱਡੀ ਦੇਣ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕਹਿਣ 'ਤੇ ਸਿੱਖ ਕਤਲੇਆਮ ਹੋਇਆ ਹੈ।ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਬੰਦ ਕਰ ਦਿੱਤੇ ਸਨ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਵੀ ਵਾਅਦਾ ਕੀਤਾ ਹੈ ,ਉਹ ਪੂਰਾ ਕੀਤਾ ਹੈ।ਮੋਦੀ ਸਰਕਾਰ ਨੇ ਪੰਜਾਬ ਨੂੰ ਤਿੰਨ ਹਵਾਈ ਅੱਡੇ ਦਿੱਤੇ ਹਨ। [caption id="attachment_235742" align="aligncenter" width="300"] ਕਾਂਗਰਸ ਸਰਕਾਰ ਨੇ ਆਪਣੇ ਰਾਜ 'ਚ 84 ਕਤਲੇਆਮ ਦੇ ਸਾਰੇ ਕੇਸ ਕੀਤੇ ਬੰਦ :ਸੁਖਬੀਰ ਬਾਦਲ[/caption]