ਭੇਤਭਰੇ ਹਲਾਤਾਂ 'ਚ ਕਾਂਗਰਸੀ ਆਗੂ ਨੇ ਕੀਤੀ ਜੀਵਨ ਲੀਲਾ ਸਮਾਪਤ

By  Jagroop Kaur February 11th 2021 09:48 AM

ਲੁਧਿਆਣਾ : ਬੀਤੇ ਦਿਨੀਂ ਸ਼ਹਿਰ 'ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦ ਮਾਹਿਲਪੁਰ ਹਲਕੇ ਦੇ ਪੁਰਾਣੇ ਅਤੇ ਟਕਸਾਲੀ ਕਾਂਗਰਸੀ ਆਗੂ ਕਮਲਜੀਤ ਸੰਘਾ ਵਲੋਂ ਦੇਰ ਸ਼ਾਮ ਜਹਿਰੀਲੀ ਚੀਜ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪ੍ਤ ਕਰ ਲਈ। ਜਦ ਕਮਲਜੀਤ ਸੰਘਾ ਇਸ ਹਲ਼ਕੇ ਦੇ ਟਕਸਾਲੀ ਕਾਂਗਰਸੀ ਅਤੇ ਕਾਂਗਰਸ ਕਿਸਾਨ ਸੈੱਲ ਦੇ ਜ਼ਿਲਾ ਪ੍ਰਧਾਨ ਸਨ।

Image result for mc elections ludhiana

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਮਾਹਿਲਪੁਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕਮਲਜੀਤ ਕਿਸਾਨ ਸੈੱਲ ਦੇ ਜ਼ਿਲਾ ਪ੍ਰਧਾਨ ਸਨ।ਫਿਲਹਾਲ ਮ੍ਰਿਤਕ ਕਾਂਗਰਸੀ ਆਗੂ ਵਲੋਂ ਖ਼ੁਦਕੁਸ਼ੀ ਦੇ ਕਰਨਾ ਦਾ ਪਤਾ ਨਹੀਂ ਚਲ ਸਕਿਆ। ਪੁਲਿਸ ਵੱਲੋਂ ਜਾਂਚ ਪੜਤਾਲ ਜਾਰੀ ਹੈ।ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ

ਜ਼ਿਕਰਯੋਗ ਹੈ ਕਿ ਇਕ ਪਾਏ 14 ਫਰਵਰੀ ਨੂੰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਅਜਿਹੇ ਵਿਚ ਕਾਂਗਰਸੀ ਆਗੂ ਵੱਲੋਂ ਇੰਝ ਆਪਣੀ ਜੀਵਨ ਲੀਲਾ ਸਮਾਪਤ ਕਰਨਾ ਪਿੱਛੇ ਕਈ ਸਵਾਲੀਆਂ ਨਿਸ਼ਾਨ ਛੱਡ ਜਾਂਦੀ ਹੈ। ਉਥੇ ਹੀ ਪਰਿਵਾਰ ਚ ਸੋਗ ਦਾ ਮਾਹੌਲ ਪਸਰਿਆ ਹੋਇਆ ਹੈ।

Related Post