Advertisment

ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ 500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ

author-image
Shanker Badra
Updated On
New Update
ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ 500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ
Advertisment
publive-image ਨਵੀਂ ਦਿੱਲੀ : ਭਾਰਤ ਸਰਕਾਰ ਦੇ ਹੁਕਮ ਤੋਂ ਬਾਅਦ ਆਖ਼ਿਰਕਾਰ ਟਵਿੱਟਰ ਹਰਕਤ 'ਚ ਆ ਗਿਆ ਹੈ ਤੇ ਟਵਿੱਟਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਖਾਤੇ ਬੰਦ ਕਰ ਦਿੱਤੇ ਗਏ ਹਨ। ਟਵਿੱਟਰਕੰਪਨੀ ਨੇ 257ਟਵਿੱਟਰ ਅਕਾਊਂਟਸ ਨੂੰ ਤੁਰੰਤ ਬਲਾਕ ਕਰ ਦਿੱਤਾ ਹੈ। ਹੁਣ ਤੱਕ ਕੁੱਲ 500 ਅਕਾਊਂਟ ਬੰਦ ਕੀਤੇ ਗਏ ਹਨ , ਜੋ ਕਿਸਾਨ ਅੰਦੋਲਨ ਦੀ ਆੜ 'ਚ ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਲਈ ਕੀਤੇ ਜਾ ਰਹੇ ਟਵੀਟ ਨਾਲ ਸ਼ੇਅਰ ਕੀਤੇ ਜਾ ਰਹੇ ਸਨ। ਪੜ੍ਹੋ ਹੋਰ ਖ਼ਬਰਾਂ :
Advertisment
ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ publive-image ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ 500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ ਹਾਲਾਂਕਿ ਟਵਿੱਟਰ ਨੇ ਪੂਰੀ ਤਰ੍ਹਾਂ ਨਾਲ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ (ਆਈਟੀ) ਮੰਤਰਾਲੇ ਦੇ ਨਿਰਦੇਸ਼ ਮੁਤਾਬਕ ਕਾਰਵਾਈ ਨਹੀਂ ਕੀਤੀ। ਅਜੇ ਵੀ ਭੜਕਾਊ ਪੋਸਟ ਕਰਨ ਵਾਲੇ ਕਈ ਟਵਿੱਟਰ ਅਕਾਊਂਟ ਸਰਗਰਮ ਹਨ। ਭਾਰਤ 'ਚ ਟਵਿੱਟਰ ਦੇ ਉੱਚ ਅਧਿਕਾਰੀ ਨੇ ਆਈਟੀ ਮੰਤਰੀ ਰਵੀਸ਼ੰਕਰ ਪ੍ਰਸਾਦ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਹੈ। ਸੂਤਰਾਂ ਮੁਤਾਬਕ ਟਵਿੱਟਰ ਦੇ ਅਧਿਕਾਰੀ ਨਾਲ ਆਈਟੀ ਮੰਤਰਾਲੇ ਦੇ ਸਕੱਤਰ ਗੱਲ ਕਰ ਸਕਦੇ ਹਨ। publive-image ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ 500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ ਭਾਰਤ ਸਰਕਾਰ ਦੀ ਚਿਤਾਵਨੀ ਦੇ ਜਵਾਬ 'ਚ ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੇ ਬੁੱਧਵਾਰ ਨੂੰ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 500 ਅਕਾਊਂਟ ਹਮੇਸਾ ਲਈ ਬੰਦ ਕੀਤੇ ਜਾਣ ਦੀ ਕਾਰਵਾਈ ਬਾਰੇ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਵਿਵਾਦਤ ਹੈਸ਼ਟੈਗ ਨੂੰ ਲੈ ਕੇ ਵੀ ਕਾਰਵਾਈ ਕੀਤੀ ਹੈ। ਬੀਤੀ ਚਾਰ ਫਰਵਰੀ ਨੂੰ ਮੰਤਰਾਲੇ ਵੱਲੋਂ ਅਜਿਹੇ ਅਕਾਊਂਟਸ ਦੀ ਸੂਚੀ ਟਵਿੱਟਰ ਨੂੰ ਸੌਂਪੀ ਗਈ ਸੀ।
Advertisment
publive-image ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ 500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ ਪੜ੍ਹੋ ਹੋਰ ਖ਼ਬਰਾਂ : ਬਹਿਬਲ ਗੋਲੀਕਾਂਡ ਮਾਮਲੇ 'ਚ ਅਦਾਲਤ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਜ਼ਮਾਨਤੀ ਵਾਰੰਟ ਜਾਰੀ ਦੱਸ ਦਈਏ ਕਿ ਭਾਰਤ ਸਰਕਾਰ ਨੇ ਟਵਿੱਟਰ ਨੂੰ 1178 ਅਕਾਊਂਟਾਂ ਦੀ ਲਿਸਟ ਦਿੱਤੀ ਸੀ। ਇਨ੍ਹਾਂ ਅਕਾਊਂਟਾਂ ਨੂੰ ਬੰਦ ਕਰਨ ਪਿੱਛੇ ਸਰਕਾਰ ਦਾ ਕਹਿਣਾ ਸੀ ਕਿ ਇਹ ਖਾਤੇ ਖ਼ਾਲਿਸਤਾਨ ਦੇ ਹਮਾਇਤੀ ਤੇ ਪਾਕਿਸਤਾਨ ਨਾਲ ਜੁੜੇ ਲੋਕਾਂ ਦੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਸੀ ਕਿ ਇਹ ਖਾਤੇ ਗਲਤ ਜਾਣਕਾਰੀ ਫੈਲਾ ਰਹੇ ਹਨ ਤੇ ਕਿਸਾਨ ਅੰਦੋਲਨ ਦੇ ਨਾਂ 'ਤੇ ਭੜਕਾਊ ਕੰਟੈਂਟ ਪੋਸਟ ਕਰ ਰਹੇ ਹਨ। -PTCNews publive-image-
pakistani khalistani twitter-suspends 500-accounts-suspends twitter-suspends-accounts
Advertisment

Stay updated with the latest news headlines.

Follow us:
Advertisment