ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 'ਹਮ ਨਿਭਾਏਂਗੇ' ਮੈਨੀਫੈਸਟੋ ਕੀਤਾ ਜਾਰੀ , ਕਈ ਆਗੂ ਮੌਜੂਦ

By  Shanker Badra April 2nd 2019 01:37 PM

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 'ਹਮ ਨਿਭਾਏਂਗੇ' ਮੈਨੀਫੈਸਟੋ ਕੀਤਾ ਜਾਰੀ , ਕਈ ਆਗੂ ਮੌਜੂਦ:ਨਵੀਂ ਦਿੱਲੀ : ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।ਕਾਂਗਰਸ ਦੇ ਮੈਨੀਫੈਸਟੋ 'ਤੇ 'ਹਮ ਨਿਭਾਏਂਗੇ' ਲਿਖਿਆ ਹੋਇਆ ਹੈ।ਕਾਂਗਰਸ ਨੇ ਮੈਨੀਫੈਸਟੋ ਨੂੰ ਜਨ ਆਵਾਜ਼ ਘੋਸ਼ਣਾ ਪੱਤਰ 2019' ਦਾ ਨਾਂ ਦਿੱਤਾ ਹੈ।

Congress party Lok Sabha elections 2019 today released manifesto
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 'ਹਮ ਨਿਭਾਏਂਗੇ' ਮੈਨੀਫੈਸਟੋ ਕੀਤਾ ਜਾਰੀ , ਕਈ ਆਗੂ ਮੌਜੂਦ

ਇਸ ਦੌਰਾਨ ਮੈਨੀਫੈਸਟੋ ਦੇ ਐਲਾਨ ਦੌਰਾਨ ਮੰਚ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਸਮੇਤ ਹੋਰ ਨੇਤਾ ਮੌਜੂਦ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਹੋਰ ਵਰਕਰਾਂ ਅਤੇ ਨੇਤਾਵਾਂ ਨਾਲ ਮੰਚ ਤੋਂ ਵੱਖ ਬੈਠੀ ਨਜ਼ਰ ਆਈ ਹੈ।ਇਸ ਮੌਕੇ ਪਾਰਟੀ ਦੇ ਕਈ ਆਗੂ ਮੌਜੂਦ ਸਨ।

Congress party Lok Sabha elections 2019 today released manifesto
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 'ਹਮ ਨਿਭਾਏਂਗੇ' ਮੈਨੀਫੈਸਟੋ ਕੀਤਾ ਜਾਰੀ , ਕਈ ਆਗੂ ਮੌਜੂਦ

ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅੱਜ ਕਾਂਗਰਸ ਨੇ ਲੋਕਾਂ ਲਈ ਆਸ ਅਤੇ ਭਵਿੱਖ ਨਾਲ ਜੁੜਿਆ ਮੈਨੀਫੈਸਟੋ ਜਾਰੀ ਕੀਤਾ ਜਾ ਰਿਹਾ ਹੈ।ਇਸ ਨੂੰ ਕਈ ਲੋਕਾਂ ਨਾਲ ਚਰਚਾ ਕਰ ਕੇ ਤਿਆਰ ਕੀਤਾ ਜਾ ਰਿਹਾ ਹੈ।ਇਸ ਮੈਨੀਫੈਸਟੋ ਦਾ ਮਕਸਦ ਗਰੀਬਾਂ ਲਈ ਕੰਮ ਕਰਨਾ ਹੈ, ਜਿਸ 'ਚ ਔਰਤਾਂ, ਕਿਸਾਨ 'ਤੇ ਫੋਕਸ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਸ ਦੀ ਚਰਚਾ ਪੂਰੇ ਦੇਸ਼ 'ਚ ਹੋਵੇਗੀ ਅਤੇ ਹਰ ਕੋਈ ਇਸ ਮੁੱਦੇ 'ਤੇ ਗੱਲ ਕਰੇਗਾ।

ਇਸ ਮੈਨੀਫੈਸਟੋ ਵਿੱਚ ਕਾਂਗਰਸ ਨੇ ਕਿਹਾ ਹੈ ਕਿ :

1) ਹਰ ਸਾਲ 20 ਫ਼ੀਸਦੀ ਗਰੀਬਾਂ ਨੂੰ ਨਿਆਂ ਸਕੀਮ ਅਧੀਨ ਮਿਲਣਗੇ 72 ਹਜ਼ਾਰ ਰੁਪਏ ਸਾਲਾਨਾ।

2 ) ਮਾਰਚ 2020 ਤੱਕ 22 ਲੱਖ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।

3 ) ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇਗਾ।

4 ) ਜੀਐਸਟੀ ਨੂੰ ਆਸਾਨ ਬਣਾ ਦਿੱਤਾ ਜਾਵੇਗਾ।

5 ) ਮਨਰੇਗਾ ਵਿਚ 100 ਦਿਨ ਤੋਂ ਵਧਾ ਕੇ 150 ਦਿਨ ਰੁਜ਼ਗਾਰ ਗਾਰੰਟੀ ਵਿਚ ਵਾਧਾ।

6 ) ਨਵੇਂ ਕਾਰੋਬਾਰਾਂ ਨੂੰ 3 ਸਾਲ ਤੱਕ ਕੋਈ ਪ੍ਰਵਾਨਗੀ ਦੀ ਲੋੜ ਨਹੀਂ।

7 )ਗ੍ਰਾਮ ਪੰਚਾਇਤ ਵਿਚ 10 ਲੱਖ ਨੌਕਰੀਆਂ।

8 ) ਜੀਡੀਪੀ ਦੇ 6 ਪ੍ਰਤੀਸ਼ਤ ਸਿੱਖਿਆ 'ਤੇ ਖਰਚੇ ਜਾਣਗੇ।

9 ) ਕਿਸਾਨਾਂ ਲਈ ਵੱਖਰਾ ਬਜਟ , ਜੇਕਰ ਭੁਗਤਾਨ ਨਹੀਂ ਕਰ ਸਕਦੇ ਤਾਂ ਅਪਰਾਧਿਕ ਕੇਸ ਦਰਜ ਨਹੀਂ ਹੋਵੇਗਾ।

10 ) ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕੀਤਾ ਜਾਵੇਗਾ।

11 ) ਹਿੰਸਕ ਭੀੜ 'ਤੇ ਰੋਕ ਲਗਾਵਾਂਗੇ ਅਤੇ ਲੋਕ ਸਭਾ ਵਿੱਚ ਨਵਾਂ ਕਾਨੂੰਨ ਲਿਆਵੇਗਾ।

-PTCNews

Related Post