ਨਵਾਂਸ਼ਹਿਰ ਤੋਂ MLA ਦੀ ਪਤਨੀ ਤੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਪਾਰਟੀ 'ਚੋਂ ਮੁਅੱਤਲ

By  Shanker Badra May 21st 2020 04:14 PM

ਨਵਾਂਸ਼ਹਿਰ ਤੋਂ MLA ਦੀ ਪਤਨੀ ਤੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਪਾਰਟੀ 'ਚੋਂ ਕੀਤਾ:ਲਖਨਊ : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਸ਼ਲਾਘਾ ਕਰਨ ਤੇ ਆਪਣੀ ਪਾਰਟੀ 'ਤੇ ਉਂਗਲ ਚੁੱਕਣ ਵਾਲੀ ਵਿਧਾਇਕਾ ਅਦਿਤੀ ਸਿੰਘ ਨੂੰ ਕਾਂਗਰਸ ਨੇ ਅੱਜ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਉਹ ਕਾਂਗਰਸ ਵਿਚ ਮਹਿਲਾ ਵਿੰਗ ਦੀ ਜਨਰਲ ਸੈਕਟਰੀ ਵੀ ਸੀ ਪਰ ਪਾਰਟੀ ਨੇ ਹੁਣ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ।

ਇਸ ਵਿਚਕਾਰ ਰਾਏਬਰੇਲੀ ਤੋਂ ਕਾਂਗਰਸ ਦੀ ਨੌਜਵਾਨ ਵਿਧਾਇਕਾ ਅਦਿਤੀ ਸਿੰਘ 'ਤੇ ਕਾਂਗਰਸ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਾਰਟੀ ਨੇ ਅਦਿਤੀ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਫਿਲਹਾਲ ਉਹ ਪਾਰਟੀ ਅਤੇ ਪਾਰਟੀ ਮਹਿਲਾ ਵਿੰਗ ਦੇ ਅਹੁਦੇ ਤੋਂ ਮੁਅੱਤਲ ਰਹੇਗੀ।

ਪਾਰਟੀ ਦੇ ਇਸ ਫੈਸਲੇ ਤੇ ਅਦਿਤੀ ਸਿੰਘ ਨੇ ਕਿਹਾ ਕਿ ਉਸਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਕ ਦਿਨ ਪਹਿਲਾਂ ਹੀ ਰਾਏਬਰੇਲੀ ਸਦਰ ਦੀ ਯੰਗ ਐਮਐਲਏ ਅਦਿਤੀ ਸਿੰਘ ਨੇ ਕਾਂਗਰਸ ਅਤੇ ਬੀਜੇਪੀ ਵਿਚਾਲੇ ਚੱਲ ਰਹੀ ਬੱਸ ਰਾਜਨੀਤੀ ਵਿਚ ਟਵੀਟ ਕਰਕੇ ਆਪਣੀ ਹੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਸੀ। ਅਦਿਤੀ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਹਲਕੇ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਦੀ ਪਤਨੀ ਹੈ।

ਦਰਅਸਲ 'ਚ ਅਦਿਤੀ ਸਿੰਘ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਲਈ ਕਾਂਗਰਸ ਵੱਲੋਂ ਬੱਸਾਂ ਚਲਾਉਣ ਦੇ ਮਾਮਲੇ 'ਤੇ ਉਂਗਲ ਚੁੱਕੀ ਸੀ। ਉਸ ਨੇ ਬੱਸਾਂ ਦੇ ਮੁੱਦੇ 'ਤੇ ਭਾਜਪਾ ਦਾ ਪੱਖ ਪੂਰਦਿਆਂ ਪ੍ਰਿਅੰਕਾ ਗਾਂਧੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੰਕਟ ਵੇਲੇ ਇਸ ਹੇਠਲੇ ਪੱਧਰ ਦੀ ਸਿਆਸਤ ਕਰਨ ਦੀ ਕੀ ਲੋੜ ਸੀ। ਜਿਸ ਤੋਂ ਬਾਅਦ ਕਾਂਗਰਸ ਨੇ ਉਸ ਨੂੰ ਪਾਰਟੀ ਦੀ ਮਹਿਲਾ ਵਿੰਗ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ।

ਦੱਸ ਦੇਈਏ ਕਿ ਇੱਥੋਂ ਦੇ ਮਰਹੂਮ ਦਬੰਗ ਵਿਧਾਇਕ ਅਖਿਲੇਸ਼ ਸਿੰਘ ਦੀ ਧੀ ਅਦਿਤੀ ਸਿੰਘ ਸਾਲ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ। ਉਹ ਆਪਣੇ ਹਲਕੇ ਵਿੱਚ ਹਰਮਨਪਿਆਰੀ ਹੈ ਤੇ ਗਾਂਧੀ ਪਰਿਵਾਰ ਦੇ ਕਾਫੀ ਨੇੜੇ ਹੈ। ਅਦਿਤੀ ਸਿੰਘ ਦਾ ਪਿਛਲੇ ਸਾਲ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸੈਣੀ ਨਾਲ ਵਿਆਹ ਹੋਇਆ ਸੀ।

-PTCNews

Related Post