ਦੇਸ਼ 'ਚ ਕੋਰੋਨਾ ਨੇ ਤੋੜੇ ਰਿਕਾਰਡ, 16,135 ਨਵੇਂ ਮਾਮਲੇਆਏ ਸਾਹਮਣੇ, 24 ਲੋਕਾਂ ਦੀ ਮੌਤ

By  Riya Bawa July 4th 2022 01:17 PM

Coronavirus Updates: ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਚਲਦੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 16,135 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 24 ਲੋਕਾਂ ਦੀ ਮੌਤ ਵੀ ਹੋਈ ਹੈ। ਦੱਸ ਦੇਈਏ ਕਿ ਬੀਤੇ ਦਿਨੀ ਐਤਵਾਰ ਨੂੰ ਦੇਸ਼ ਵਿੱਚ ਵਾਇਰਸ ਦੇ 16,103 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਪਿਛਲੇ ਇੱਕ ਦਿਨ ਵਿੱਚ 13,958 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ। ਇਕ ਦਿਨ 'ਚ 24 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਮੌਜੂਦਾ ਸਮੇਂ 'ਚ ਦੇਸ਼ 'ਚ ਕੋਰੋਨਾ ਪੌਜ਼ਟਿਵ ਦਰ 4.85 ਫੀਸਦੀ ਹੈ। Coronavirus Updates ICMR ਦੇ ਮੁਤਾਬਿਕ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 3 ਲੱਖ 32 ਹਜ਼ਾਰ 978 ਸੈਂਪਲ ਟੈਸਟ ਕੀਤੇ ਗਏ ਸਨ, ਕੱਲ੍ਹ ਤਕ ਕੁੱਲ 86 ਕਰੋੜ 39 ਲੱਖ 99 ਹਜ਼ਾਰ 907 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਮੰਤਰਾਲੇ ਨੇ ਕਿਹਾ ਕਿ ਰੋਜ਼ਾਨਾ ਪੌਜ਼ਟਿਵ ਦਰ 4.85 ਫੀਸਦੀ ਹੈ ਜਦੋਂ ਕਿ ਹਫਤਾਵਾਰੀ ਪੌਜ਼ਟਿਵ ਦਰ 3.74 ਹੋ ਗਈ ਹੈ। Coronavirus India ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤੀਸਰੇ ਸ਼ੂਟਰ ਅੰਕਿਤ ਸੇਰਸਾ ਨੂੰ ਕੀਤਾ ਗ੍ਰਿਫ਼ਤਾਰ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 1 ਲੱਖ 13 ਹਜ਼ਾਰ 864 ਹੈ। ਕੱਲ੍ਹ ਦਰਜ ਕੀਤੇ ਗਏ ਐਕਟਿਵ ਕੇਸ 1,11,711 ਸਨ। ਪਿਛਲੇ 24 ਘੰਟਿਆਂ ਦੌਰਾਨ, ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 2,153 ਵਧ ਗਈ ਹੈ। ਮੰਤਰਾਲੇ ਨੇ ਕਿਹਾ ਕਿ ਕੁੱਲ ਸੰਕਰਮਣਾਂ ਦਾ 0.26 ਫੀਸਦੀ ਐਕਟਿਵ ਕੇਸ ਹਨ। Coronavirus Update ਅੰਕੜਿਆਂ ਅਨੁਸਾਰ 28 ਫਰਵਰੀ ਨੂੰ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,02,601 ਸੀ। 1 ਮਾਰਚ ਨੂੰ ਇਹ ਘਟ ਕੇ 92,472 'ਤੇ ਆ ਗਿਆ। ਪਿਛਲੇ ਚਾਰ ਮਹੀਨਿਆਂ ਵਿੱਚ ਇੱਕ ਹਫ਼ਤੇ ਵਿੱਚ ਸਾਹਮਣੇ ਆਏ ਮਾਮਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਨ੍ਹੀਂ ਦਿਨੀਂ ਮਹਾਰਾਸ਼ਟਰ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਸੰਕਰਮਣ ਦੀ ਦਰ ਵਿੱਚ ਗਿਰਾਵਟ ਦੇਖੀ ਗਈ ਹੈ ਜਦੋਂ ਕਿ ਬੰਗਾਲ, ਤਾਮਿਲਨਾਡੂ, ਉੜੀਸਾ, ਆਂਧਰਾ ਪ੍ਰਦੇਸ਼ ਅਤੇ ਬਿਹਾਰ ਵਿੱਚ ਮਾਮਲੇ ਵੱਧ ਰਹੇ ਹਨ। 27 ਜੂਨ ਤੋਂ 3 ਜੁਲਾਈ ਦੇ ਵਿਚਕਾਰ, ਕੋਰੋਨਾ ਦੇ ਐਕਟਿਵ ਕੇਸ 1.1 ਲੱਖ ਨੂੰ ਪਾਰ ਕਰ ਗਏ ਹਨ। ਇਸ ਦੌਰਾਨ 192 ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ ਪਿਛਲੇ ਹਫਤੇ ਹੋਈਆਂ 125 ਮੌਤਾਂ ਨਾਲੋਂ 54% ਵੱਧ ਹਨ। ਇਨ੍ਹਾਂ 'ਚੋਂ 44 ਫੀਸਦੀ ਮੌਤਾਂ ਕੇਰਲ 'ਚ ਹੋਈਆਂ ਹਨ। -PTC News

Related Post