PGI 'ਚ ਦਾਖ਼ਲ ਮਰੀਜ਼ 'ਚ ਨਹੀਂ ਮਿਲਿਆ ਕੋਰੋਨਾ ਵਾਇਰਸ, ਡਾਕਟਰਾਂ ਮੁਤਾਬਕ ਰਿਪੋਰਟ ਨੈਗੇਟਿਵ

By  Shanker Badra January 29th 2020 07:31 PM -- Updated: January 30th 2020 05:34 PM

PGI 'ਚ ਦਾਖ਼ਲ ਮਰੀਜ਼ 'ਚ ਨਹੀਂ ਮਿਲਿਆ ਕੋਰੋਨਾ ਵਾਇਰਸ, ਡਾਕਟਰਾਂ ਮੁਤਾਬਕ ਰਿਪੋਰਟ ਨੈਗੇਟਿਵ:ਚੰਡੀਗੜ੍ਹ :  ਚੀਨ ‘ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਹੜਕੰਪ ਮਚਾਇਆ ਹੋਇਆ ਹੈ ਤੇ ਦੁਨੀਆ ਦੇ ਹੋਰ ਹਿੱਸਿਆਂ ‘ਚ ਇਸ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ। ਇਸ ਜਾਨਲੇਵਾ ਕੋਰੋਨਾ ਵਾਇਰਸ ਨੇ ਭਾਰਤ ‘ਚ ਵੀ ਦਸਤਕ ਦੇ ਦਿੱਤੀ ਹੈ।

Corona Virus not found in patient Admitted PGI, Report negative PGI 'ਚ ਦਾਖ਼ਲ ਮਰੀਜ਼ 'ਚ ਨਹੀਂ ਮਿਲਿਆ ਕੋਰੋਨਾ ਵਾਇਰਸ, ਡਾਕਟਰਾਂ ਮੁਤਾਬਕ ਰਿਪੋਰਟ ਨੈਗੇਟਿਵ

ਚੰਡੀਗੜ੍ਹ ਦੇ ਪੀ.ਜੀ.ਆਈ. 'ਚ ਦਾਖ਼ਲ 28 ਸਾਲਾ ਨੌਜਵਾਨ 'ਚ ਕੋਰੋਨਾ ਵਾਇਰਸ ਨਹੀਂ ਮਿਲਿਆ ਹੈ। ਡਾਕਟਰਾਂ ਵਲੋਂ ਉਕਤ ਮਰੀਜ਼ ਦੇ ਖ਼ੂਨ ਅਤੇ ਥੁੱਕ ਦੇ ਸੈਂਪਲ ਲੈਬੋਰਟਰੀ 'ਚ ਭੇਜੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

Corona Virus not found in patient Admitted PGI, Report negative PGI 'ਚ ਦਾਖ਼ਲ ਮਰੀਜ਼ 'ਚ ਨਹੀਂ ਮਿਲਿਆ ਕੋਰੋਨਾ ਵਾਇਰਸ, ਡਾਕਟਰਾਂ ਮੁਤਾਬਕ ਰਿਪੋਰਟ ਨੈਗੇਟਿਵ

ਦੱਸ ਦੇਈਏ ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ, ਜੋ ਕਿ ਆਮ ਜੁਕਾਮ ਤੋਂ ਲੈ ਕੇ ਸਾਹ ਲੈਣ ‘ਚ ਸਮੱਸਿਆ ਤੱਕ ਪੈਦਾ ਕਰ ਸਕਦਾ ਹੈ। ਚੀਨ ‘ਚ ਇਸ ਵਾਇਰਸ ਦੀ ਲਪੇਟ ‘ਚ ਆ ਕੇ ਹੁਣ ਤੱਕ 106 ਲੋਕਾਂ ਦੀ ਮੌਤ ਹੋ ਗਈ ਹੈ।

-PTCNews

Related Post