ਕੋਰੋਨਾ ਦੇ ਕਹਿਰ ਨੂੰ ਹੁਣ ਲੱਗੀ ਥੋੜੀ ਬ੍ਰੇਕ, 7,579 ਨਵੇਂ ਮਾਮਲੇ ਆਏ ਸਾਹਮਣੇ

By  Riya Bawa November 23rd 2021 10:23 AM

Covid 19 cases in India: ਦੇਸ਼ ਵਿਚ ਹੁਣ ਕੋਰੋਨਾ ਦੇ ਕਹਿਰ ਨੂੰ ਬ੍ਰੇਕ ਲੱਗਣ ਲੱਗੀ ਹੈ। ਫਿਕਰਾਂ ਵਿੱਚ ਘਿਰੇ ਲੋਕਾਂ ਲਈ 543 ਦਿਨਾਂ ਬਾਅਦ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤ ਵਿੱਚ ਪਹਿਲੀ ਵਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 7,579 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ 543 ਦਿਨਾਂ ਵਿਚ ਸਭ ਤੋਂ ਘੱਟ ਹਨ। ਇਸਦੇ ਨਾਲ ਹੀ 12,202 ਰਿਕਵਰੀ ਅਤੇ 236 ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ ਹੈ।

Coronavirus update: India logs 8,488 new cases in last 24 hrs, lowest in 538 days

ਇਹੀ ਇੱਕ ਦਿਨ ਵਿੱਚ ਕੋਰੋਨਾ ਕਰਕੇ 236 ਲੋਕਾਂ ਦੀ ਮੌਤ ਹੋਈ ਹੈ। ਉਹੀ ਰਿਕਵਰੀ ਰੇਟ ਦੀ ਗੱਲ ਕਰੋ ਤਾਂ ਇਹ 98.32 ਪ੍ਰਤੀਸ਼ਤ ਹੈ ਜੋ ਕਿ ਮਾਰਚ 2020 ਦੇ ਬਾਅਦ ਸਭ ਤੋਂ ਵੱਧ ਹੈ। ਭਾਰਤ ਵਿੱਚ ਕਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,13,584 ਹੈ ਜੋ ਪਿਛਲੇ ਦਿਨੀਂ 536 ਦਿਨਾਂ ਵਿੱਚ ਸਭ ਤੋਂ ਵੱਧ ਹੈ। ਪਿਛਲੇ 24 ਘੰਟੇ ਵਿੱਚ 12,202 ਲੋਕ ਕੋਰੋਨਾ ਨਾਲ ਠੀਕ ਹੋ ਗਏ ਹਨ ਹੁਣ ਤੱਕ ਕੁੱਲ 3,39,46,749 ਲੋਕ ਕਰੋਨਾ ਤੋਂ ਠੀਕ ਹੋ ਗਏ ਹਨ।

ਡੇਲੀ ਪੋਜਿਟਵਿਟੀ ਰੇਟ ਦੀ ਗੱਲ ਕਰੋ ਤਾਂ 0.79% ਹੈ ਜੋ ਪਿਛਲੇ 50 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਹੇਠਾਂ ਹੈ। ਵਿਕਲੀ ਪੋਜਿਟਵਿਟੀ ਰੇਟ ਦੀ ਗੱਲ ਕਰੋ ਤਾਂ 0.93% ਹੈ ਜੋ ਪਿਛਲੇ 60 ਦਿਨਾਂ ਤੋਂ 2 ਪ੍ਰਤੀਸ਼ਤ ਤੋਂ ਹੇਠਾਂ ਹੈ। ਹੁਣ ਤੱਕ 117.63 ਕਰੋੜ ਵੈਕਸੀਨ ਡੋਜ ਦੀ ਜਾ ਰਹੀ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19 ਦੇ 656 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 66,30,531 ਹੋ ਗਈ ਹੈ, ਜਦੋਂ ਕਿ ਅੱਠ ਹੋਰ ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 1,40,747 ਹੋ ਗਈ ਹੈ। ਮਹਾਰਾਸ਼ਟਰ ਵਿੱਚ ਅਪ੍ਰੈਲ 2020 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ ਇੰਨੀ ਘੱਟ ਹੈ।

Coronavirus update: India reports 10,229 new Covid-19 cases, active tally lowest in 17 months

-PTC News

Related Post