Tue, Apr 30, 2024
Whatsapp

Wheat At Home: ਘਰ 'ਚ ਕਣਕ ਜਾਂ ਹੋਰ ਅਨਾਜ ਨੂੰ ਸਹੀ ਢੰਗ ਨਾਲ ਸਟੋਰ ਕਰਨ 'ਚ ਤੁਹਾਡੇ ਕੰਮ ਆਉਣਗੇ ਇਹ ਘਰੇਲੂ ਨੁਸਖੇ, ਜਾਣੋ ਕਿਵੇਂ

ਬਹੁਤੇ ਲੋਕ ਇੱਕ ਵਾਰ 'ਚ ਕਾਫੀ ਅਨਾਜ ਖਰੀਦ ਕੇ ਘਰ 'ਚ ਰੱਖ ਲੈਂਦੇ ਹਨ ਜਿਸ 'ਚ ਚਾਵਲ, ਦਾਲਾਂ ਅਤੇ ਕਣਕ ਸ਼ਾਮਿਲ ਹਨ ਕੁਝ ਕਿਸਾਨ ਕਣਕ ਦੀ ਵਾਢੀ ਤੋਂ ਬਾਅਦ ਇਸ ਨੂੰ ਆਪਣੇ ਵਰਤੋਂ ਲਈ ਘਰ 'ਚ ਸਟੋਰ ਕਰ ਲੈਂਦੇ ਹਨ।

Written by  Amritpal Singh -- April 16th 2024 06:27 AM
Wheat At Home: ਘਰ 'ਚ ਕਣਕ ਜਾਂ ਹੋਰ ਅਨਾਜ ਨੂੰ ਸਹੀ ਢੰਗ ਨਾਲ ਸਟੋਰ ਕਰਨ 'ਚ ਤੁਹਾਡੇ ਕੰਮ ਆਉਣਗੇ ਇਹ ਘਰੇਲੂ ਨੁਸਖੇ, ਜਾਣੋ ਕਿਵੇਂ

Wheat At Home: ਘਰ 'ਚ ਕਣਕ ਜਾਂ ਹੋਰ ਅਨਾਜ ਨੂੰ ਸਹੀ ਢੰਗ ਨਾਲ ਸਟੋਰ ਕਰਨ 'ਚ ਤੁਹਾਡੇ ਕੰਮ ਆਉਣਗੇ ਇਹ ਘਰੇਲੂ ਨੁਸਖੇ, ਜਾਣੋ ਕਿਵੇਂ

How To Preserve Wheat At Home: ਬਹੁਤੇ ਲੋਕ ਇੱਕ ਵਾਰ 'ਚ ਕਾਫੀ ਅਨਾਜ ਖਰੀਦ ਕੇ ਘਰ 'ਚ ਰੱਖ ਲੈਂਦੇ ਹਨ ਜਿਸ 'ਚ ਚਾਵਲ, ਦਾਲਾਂ ਅਤੇ ਕਣਕ ਸ਼ਾਮਿਲ ਹਨ ਕੁਝ ਕਿਸਾਨ ਕਣਕ ਦੀ ਵਾਢੀ ਤੋਂ ਬਾਅਦ ਇਸ ਨੂੰ ਆਪਣੇ ਵਰਤੋਂ ਲਈ ਘਰ 'ਚ ਸਟੋਰ ਕਰ ਲੈਂਦੇ ਹਨ। ਦੱਸ ਦਈਏ ਕਿ ਬਹੁਤੇ ਲੋਕ ਬਾਜ਼ਾਰ 'ਤੋਂ ਆਟਾ ਖਰੀਦਣ ਦੀ ਬਜਾਏ ਕਣਕ ਖਰੀਦਦੇ ਹਨ ਅਤੇ ਇਸ ਨੂੰ ਪਿਸਵਾ ਕੇ ਆਟੇ ਵਜੋਂ ਵਰਤਦੇ ਹਨ। ਅਜਿਹੇ 'ਚ ਜੇਕਰ ਕਣਕ ਜਾਂ ਹੋਰ ਅਨਾਜ ਨੂੰ ਸਹੀ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਉਸ 'ਚ ਕੀੜੇ-ਮਕੌੜੇ ਪੈ ਜਾਣਦੇ ਹਨ, ਜੋ ਕਣਕ ਨੂੰ ਹੌਲੀ-ਹੌਲੀ ਖਾ ਜਾਂਦੇ ਹਨ ਅਤੇ ਉਸ ਨੂੰ ਚੂਰ-ਚੂਰ ਕਰ ਦਿੰਦੇ ਹਨ ਜਿਸ ਕਾਰਨ ਉਹ ਕੰਮ ਨਹੀਂ ਆਉਂਦੀ ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਕਣਕ ਜਾਂ ਹੋਰ ਅਨਾਜ ਨੂੰ ਸਹੀ ਢੰਗ ਨਾਲ ਸਟੋਰ ਕਰ ਸਕੋਗੇ। ਤਾਂ ਆਉ ਜਾਣਦੇ ਹੈ ਉਨ੍ਹਾਂ ਨੁਸਖਿਆਂ ਬਾਰੇ 

 1. ਜੇਕਰ ਤੁਸੀਂ 5-6 ਕੁਇੰਟਲ ਕਣਕ ਖਰੀਦਦੇ ਹੋ ਅਤੇ ਇਸ ਨੂੰ ਇਸ ਲਈ ਰੱਖਦੇ ਹੋ ਕਿ ਤੁਸੀਂ ਤਾਜ਼ੇ ਪੀਸੇ ਆਟੇ ਤੋਂ ਬਣੀ ਰੋਟੀ ਖਾ ਸਕੋ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਸਹੀ ਢੰਗ ਨਾਲ ਕਿਵੇਂ ਸਟੋਰ ਕਰਨਾ ਹੈ। ਦੱਸ ਦਈਏ ਕਿ ਤੁਸੀਂ ਆਪਣੀ ਕਣਕ ਨੂੰ ਸਹੀ ਢੰਗ ਨਾਲ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਕਣਕ 'ਚ ਕਪੂਰ, ਲੌਂਗ, ਨਿੰਮ ਦੇ ਪੱਤੇ, ਨਮਕ, ਮਾਚਿਸ ਆਦਿ ਮਿਲਾ ਸਕਦੇ ਹੋ। ਕਿਉਂਕਿ ਇਸ ਨਾਲ ਕਣਕ ਖਰਾਬ ਨਹੀਂ ਹੋਵੇਗੀ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਬਦਬੂ ਬਹੁਤ ਤੇਜ਼ ਹੁੰਦੀ ਹੈ। ਜਿਸ ਕਾਰਨ ਕੀੜੇ-ਮਕੌੜੇ ਕਣਕ ਦੇ ਨੇੜੇ ਆਉਣ ਤੋਂ ਪਹਿਲਾਂ ਦੋ ਵਾਰ ਸੋਚਣਗੇ।


 2. ਜਿਵੇ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਬੋਰੀਆਂ 'ਚ ਅਨਾਜ ਰੱਖਦੇ ਹਨ। ਇਹ ਇੱਕ ਬਿਹਤਰ ਤਰੀਕਾ ਹੈ ਪਰ ਇਨ੍ਹਾਂ ਬੋਰੀਆਂ ਨੂੰ ਫਰਸ਼ 'ਤੇ ਰੱਖਣ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਕਣਕ ਜ਼ਮੀਨ ਦੀ ਨਮੀ ਕਾਰਨ ਖਰਾਬ ਹੋ ਸਕਦੀ ਹੈ। ਇਸ ਲਈ ਤੁਹਾਨੂੰ ਅਨਾਜ ਨਾਲ ਭਰੀਆਂ ਬੋਰੀਆਂ ਨੂੰ ਜ਼ਮੀਨ ਤੋਂ ਦਸ ਇੰਚ ਉੱਚੇ ਬਣੇ ਪਲੇਟਫਾਰਮ 'ਤੇ ਹੀ ਰੱਖਣੀਆਂ ਚਾਹੀਦੀਆਂ ਹਨ।

 3. ਕਣਕ ਜਾਂ ਹੋਰ ਅਨਾਜ ਨੂੰ ਕਦੇ ਵੀ ਪੁਰਾਣੀ ਜਾਂ ਦੁਬਾਰਾ ਵਰਤੀ ਗਈ ਬੋਰੀ 'ਚ ਨਹੀਂ ਰੱਖਣਾ ਚਾਹੀਦਾ। ਅਜਿਹੇ 'ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਣਕ ਜਾਂ ਹੋਰ ਅਨਾਜ ਖਰਾਬ ਨਾ ਹੋਣ ਤਾਂ ਮੰਡੀ ਤੋਂ ਨਵੀਂ ਬੋਰੀ ਖਰੀਦ ਕੇ ਹੀ ਭਰੋ। ਜੇਕਰ ਤੁਸੀਂ ਪੁਰਾਣੀ ਬੋਰੀ ਨੂੰ ਦੁਬਾਰਾ ਵਰਤਣਾ ਚਾਹੁੰਦੇ ਹੋ, ਤਾਂ ਪਹਿਲਾਂ ਇਸਨੂੰ 1% ਮੈਲਾਥੀਓਨ ਘੋਲ 'ਚ 10-15 ਮਿੰਟ ਲਈ ਡੁਬੋ ਦਿਓ। ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਓ, ਤਦ ਹੀ ਇਸ 'ਚ ਕਣਕ ਪੈ ਕੇ ਸਟੋਰ ਕਰੋ। ਇਸ ਤਰ੍ਹਾਂ ਇਸ 'ਤੇ ਕੀੜੇ-ਮਕੌੜੇ ਦਾ ਅਸਰ ਨਹੀਂ ਹੋਵੇਗਾ।

 4. ਜੇਕਰ ਕਣਕ ਜਾਂ ਹੋਰ ਅਨਾਜ 'ਚ ਨਮੀ ਹੋਵੇ ਤਾਂ ਇਸ ਨੂੰ ਤੁਰੰਤ ਕਿਸੇ ਡੱਬੇ ਜਾਂ ਬੋਰੀ 'ਚ ਨਾ ਭਰੋ। ਤੁਹਾਨੂੰ ਪਹਿਲਾਂ ਇਨ੍ਹਾਂ ਨੂੰ ਸੁਕਾ ਲੈਣਾ ਚਾਹੀਦਾ ਹੈ। ਕਿਉਂਕਿ ਨਮੀ ਕਾਰਨ ਇਨ੍ਹਾਂ 'ਚ ਕੀੜੇ, ਉੱਲੀ, ਬੈਕਟੀਰੀਆ ਪੈਦਾ ਹੋ ਸਕਦੇ ਹਨ। ਜਿਸ ਕਾਰਨ ਕਣਕ ਜਾਂ ਹੋਰ ਅਨਾਜ ਖ਼ਰਾਬ ਹੋ ਜਾਂਦਾ ਹੈ। ਕਿਉਂਕਿ ਇਨ੍ਹਾਂ ਦੇ ਪੌਸ਼ਟਿਕ ਤੱਤ ਅਤੇ ਗੁਣਵੱਤਾ ਘੱਟ ਜਾਂਦੀ ਹੈ। ਬਰਸਾਤ ਦੇ ਮੌਸਮ 'ਚ ਅਨਾਜ 'ਚ ਨਮੀ ਜ਼ਿਆਦਾ ਹੁੰਦੀ ਹੈ, ਇਸ ਲਈ ਚੌਲ, ਕਣਕ ਅਤੇ ਦਾਲਾਂ ਸਭ ਨਰਮ ਹੋ ਜਾਂਦੀਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖੋ।

 5. ਜੇਕਰ ਤੁਸੀਂ ਕਣਕ ਨੂੰ ਟੈਂਕੀ, ਡਰੰਮ ਜਾਂ ਬੋਰੀ 'ਚ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਧੁੱਪ 'ਚ ਰੱਖੋ ਅਤੇ ਚੰਗੀ ਤਰ੍ਹਾਂ ਸੁਕਾਓ, ਤਾਂ ਕਿ ਨਮੀ ਨਾ ਰਹੇ। ਦੱਸ ਦਈਏ ਕਿ ਨਮੀ ਕਾਰਨ ਤੁਹਾਡੀ ਸਾਰੀ ਕਣਕ ਕੁਝ ਹੀ ਦਿਨਾਂ 'ਚ ਖਰਾਬ ਹੋ ਸਕਦੀ ਹੈ। ਇਸ ਤੋਂ ਇਲਾਵਾ ਅਨਾਜ ਨੂੰ ਇੱਕ ਵੱਖਰੇ ਕਮਰੇ 'ਚ ਸਟੋਰ ਕਰਨਾ ਚਾਹੀਦਾ ਹੈ।

 6. ਜਿਸ ਡੱਬੇ, ਬੋਰੀ, ਡਰੰਮ ਜਾਂ ਟੈਂਕੀ 'ਚ ਤੁਸੀਂ ਕਣਕ ਜਾਂ ਹੋਰ ਅਨਾਜ ਸਟੋਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਦੇ ਹੇਠਾਂ ਸੁੱਕੀਆਂ ਨਿੰਮ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਫੈਲਾਉਣੀਆਂ ਚਾਹੀਦੀਆਂ ਹਨ। ਕਿਉਂਕਿ ਅਜਿਹਾ ਕਰਨ ਨਾਲ ਦਾਣੇ ਜਲਦੀ ਖਰਾਬ ਨਹੀਂ ਹੋਣਗੇ। ਲੌਂਗ, ਕਪੂਰ ਅਤੇ ਮਾਚਿਸ ਨੂੰ ਮਿਲਾ ਕੇ ਸਟੋਰ ਕਰੋ ਤਾਂ ਇਹ ਦਾਣੇ ਠੀਕ ਰਹਿਣਗੇ।

  

- PTC NEWS

Top News view more...

Latest News view more...