#COVID19: ਰਾਜਸਥਾਨ ਦੇ ਬੀਕਾਨੇਰ 'ਚ ਕੋਰੋਨਾ ਵਾਇਰਸ ਨਾਲ 60 ਸਾਲਾ ਔਰਤ ਦੀ ਮੌਤ

By  Shanker Badra April 4th 2020 12:22 PM

#COVID19: ਰਾਜਸਥਾਨ ਦੇ ਬੀਕਾਨੇਰ 'ਚ ਕੋਰੋਨਾ ਵਾਇਰਸ ਨਾਲ 60 ਸਾਲਾ ਔਰਤ ਦੀ ਮੌਤ:ਬੀਕਾਨੇਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਇਸ ਕਾਰਨ ਦੇਸ਼ ਭਰ ਵਿਚ ਲੌਕਡਾਊਨ ਕੀਤਾ ਗਿਆ ਹੈ। ਰਾਜਸਥਥਾਨ ਦੇ ਬੀਕਾਨੇਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਇਕ 60 ਔਰਤ ਦੀ ਅੱਜ ਮੌਤ ਹੋ ਗਈ ਹੈ।  ਇਸ ਦੇ ਨਾਲ ਹੀ ਸੂਬੇ ਵਿਚ 12 ਤਾਜ਼ਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਰਾਜਸਥਾਨ ਵਿਚ 191 ਮਾਮਲੇ ਹੋ ਗਏ ਹਨ। ਇਸ 'ਚ 41 ਤਬਲੀਗੀ ਜਮਾਤ 'ਚ ਸ਼ਾਮਲ ਹੋਏ ਸੀ। ਸੂਬਾ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਅੰਕੜਿਆਂ ਮੁਤਾਬਿਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਵੱਧ ਕੇ 2902 ਹੋ ਗਏ ਹਨ ਅਤੇ 68 ਮੌਤਾਂ ਹੋ ਚੁੱਕੀਆਂ ਹਨ ਤੇ ਮਹਿਜ 183 ਲੋਕ ਠੀਕ ਹੋਏ ਹਨ ਤੇ 2650 ਸਰਗਰਮ ਮਾਮਲੇ ਹਨ। ਪਿਛਲੇ 12 ਘੰਟਿਆਂ 'ਚ 355 ਮਾਮਲੇ ਸਾਹਮਣੇ ਆਏ ਹਨ। -PTCNews

Related Post