ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 17 ਹਜ਼ਾਰ ਤੋਂ ਪਾਰ, 2547 ਲੋਕ ਹੋਏ ਠੀਕ, 24 ਘੰਟੇ 'ਚ 1553 ਨਵੇਂ ਮਾਮਲੇ

By  Shanker Badra April 20th 2020 03:02 PM

ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 17 ਹਜ਼ਾਰ ਤੋਂ ਪਾਰ, 2547 ਲੋਕ ਹੋਏ ਠੀਕ, 24 ਘੰਟੇ 'ਚ 1553 ਨਵੇਂ ਮਾਮਲੇ:ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 17,265 ਹੋ ਗਈ ਹੈ ਅਤੇ 543 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 2547 ਲੋਕ ਠੀਕ ਹੋ ਗਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ 1,553 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 36 ਮੌਤਾਂ ਹੋਈਆਂ ਹਨ। ਭਾਰਤ 'ਚ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 14.19% ਹੈ।

ਜੇਕਰ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ 'ਚ 4203 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 223 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 507 ਲੋਕ ਠੀਕ ਹੋ ਗਏ ਹਨ। ਦਿੱਲੀ 'ਚ ਹੁਣ ਤੱਕ 2003 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ 'ਚੋਂ 72 ਲੋਕ ਠੀਕ ਹੋ ਗਏ ਹਨ ਤੇ 45 ਲੋਕਾਂ ਦੀ ਮੌਤ ਹੋ ਗਈ ਹੈ।

ਕੋਰੋਨਾ ਪ੍ਰਭਾਵਿਤ 23 ਸੂਬਿਆਂ 'ਚ ਕਈ ਅਜਿਹੇ ਸੂਬੇ ਹਨ, ਜਿੱਥੇ ਪਿਛਲੇ 10 ਦਿਨਾਂ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨੀਤੀ ਆਯੋਗ ਅਤੇ ਆਈਸੀਐਮਆਰ, ਡੀਆਰਡੀਓ, ਸੀਐਸਆਈਆਰ ਸਮੇਤ ਕਈ ਸੰਗਠਨਾਂ ਦੇ ਨਾਲ ਇੱਕ ਨਵਾਂ ਟਾਸਕ ਫੋਰਸ ਬਣਾਇਆ ਗਿਆ ਹੈ, ਜੋ ਕੋਰੋਨਾ-19 ਦੇ ਟੀਕੇ, ਦਵਾਈਆਂ ਅਤੇ ਲੰਮੇ ਸਮੇਂ ਦੇ ਇਲਾਜ ਦੇ ਤਰੀਕੇ 'ਤੇ ਕੰਮ ਕਰੇਗੀ।

ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ 'ਚ 223, ਮੱਧ ਪ੍ਰਦੇਸ਼ 'ਚ 70, ਗੁਜਰਾਤ 'ਚ 58, ਦਿੱਲੀ 'ਚ 45, ਤਾਮਿਲਨਾਡੂ 'ਚ 15, ਤੇਲੰਗਾਨਾ 'ਚ 18, ਆਂਧਰਾ ਪ੍ਰਦੇਸ਼ 'ਚ 15, ਕਰਨਾਟਕ 'ਚ 14, ਉੱਤਰ ਪ੍ਰਦੇਸ਼ 'ਚ 17, ਪੰਜਾਬ 'ਚ 16, ਪੱਛਮੀ ਬੰਗਾਲ 'ਚ 12, ਰਾਜਸਥਾਨ 'ਚ 11, ਜੰਮੂ-ਕਸ਼ਮੀਰ 'ਚ 5, ਹਰਿਆਣਾ, ਕੇਰਲ 'ਚ 3-3, ਝਾਰਖੰਡ, ਬਿਹਾਰ 'ਚ 2-2, ਅਸਾਮ, ਹਿਮਾਚਲ ਪ੍ਰਦੇਸ਼ ਤੇ ਉੜੀਸਾ 'ਚ 1-1 ਮੌਤ ਹੋਈ ਹੈ।

-PTCNews

Related Post