ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, 70 ਸਾਲਾ ਔਰਤ ਨੇ ਤੋੜਿਆ ਦਮ

By  Shanker Badra March 29th 2020 07:21 PM

ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, 70 ਸਾਲਾ ਔਰਤ ਨੇ ਤੋੜਿਆ ਦਮ:ਵੈਲਿੰਗਟਨ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਾ ਰੱਖੀ ਹੈ। ਇਸ ਦੌਰਾਨ ਕੋਰੋਨਾ ਵਾਇਰਸਕਾਰਨਨਿਊਜ਼ੀਲੈਂਡ ’ਚ ਪਹਿਲੀ ਮੌਤ ਹੋ ਗਈ ਹੈ। ਇਥੇ 70 ਸਾਲਾਂ ਦੀ ਇਕ ਔਰਤ ਨੇ ਦਮ ਤੋੜ ਦਿੱਤਾ ਹੈ, ਜੋ ਵੈਸਟ ਕੋਸਟ ਨਾਲ ਸਬੰਧਤ ਸੀ। ਇਸ ਤੋਂ ਇਲਾਵਾ ਇੱਕ ਪੰਜਾਬੀ ਪਰਿਵਾਰ ਦੇ 3 ਮੈਂਬਰ ਵੀ ਇਸ ਵਾਇਰਸ ਦੀ ਲਪੇਟ ’ਚ ਆ ਗਏ ਹਨ। ਨਿਊਜ਼ੀਲੈਂਡ ਦੇ ਸਿਹਤ ਮਹਿਕਮੇ ਦੇ ਡਾਇਰੈਕਟਰ ਜਰਨਲ ਡਾਕਟਰ ਐਸਲੇ ਬਲੂਮਫਿਲਡ ਅਨੁਸਾਰ ਨਿਊਜ਼ੀਲੈਂਡ ਵਿਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 514 ਹੋ ਗਈ ਹੈ। ਦੂਸਰੇ ਪਾਸੇ ਹੁਣ ਤੱਕ 56 ਮਰੀਜ਼ ਠੀਕ ਵੀ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ 29 ਮਾਰਚ ਦਿਨ ਐਤਵਾਰ ਨੂੰ ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਮਾਮਲੇ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਨੂੰ ਲਗਾਮ ਲੱਗਣੀ ਸ਼ੁਰੂ ਹੋ ਗਈ ਹੈ। ਲੌਕ ਡਾਊਨ ਦੇ ਚਾਰ ਦਿਨ ਬਾਅਦ ਨਵੇਂ ਮਰੀਜ਼ ਬੀਤੇ ਦੋ ਦਿਨਾਂ ਦੇ ਮੁਕਾਬਲੇ ਘੱਟ ਗਿਣਤੀ ਵਿਚ ਵਧੇ ਹਨ। ਬੀਤੇ 24 ਘੰਟਿਆਂ ਵਿਚ 63 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਹਨਾਂ ਵਿਚੋਂ 60 ਮਰੀਜ਼ਾਂ ਵਿਚ ਕੋਵਿਡ-19 (ਕਰੋਨਾ ਵਾਇਰਸ ) ਦੀ ਪੁਸ਼ਟੀ ਹੋਈ ਹੈ, ਜਦੋਂਕਿ 3 ਮਰੀਜ਼ਾਂ ਵਿਚ ਲੱਛਣ ਕੋਵਿਡ 19 ਨਾਲ ਮਿਲਦੇ ਜੁਲਦੇ ਹਨ। -PTCNews

Related Post