ਭਾਰਤ 'ਚ Coronavirus ਨੇ ਦਿੱਤੀ ਦਸਤਕ, ਕੇਰਲ 'ਚ ਮਿਲਿਆ ਇੱਕ ਹੋਰ ਮਰੀਜ਼

By  Jashan A February 2nd 2020 11:22 AM -- Updated: February 2nd 2020 11:28 AM

Coronavirus In India: ਚੀਨ 'ਚ ਤਬਾਹੀ ਮਚਾਉਣ ਵਾਲਾ ਕਰੋਨਾ ਵਾਇਰਸ ਹੁਣ ਭਾਰਤ 'ਚ ਦਸਤਕ ਦੇ ਚੁੱਕਿਆ ਹੈ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੇਰਲ 'ਚ ਇਕ ਵਿਅਕਤੀ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋ ਗਈ ਹੈ। ਫਿਲਹਾਲ ਉਕਤ ਮਰੀਜ਼ ਨੂੰ ਹਸਪਤਾਲ ਦੇ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ।ਭਾਰਤ 'ਚ ਇਸ ਬੀਮਾਰੀ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਵੀ ਕੇਰਲ ਵਿਚ ਦਰਜ ਕੀਤਾ ਗਿਆ ਸੀ, ਜਿੱਥੇ ਇਕ ਵਿਦਿਆਰਥੀ ਦੇ ਇਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਹੋਰ ਪੜ੍ਹੋ: "ਕੋਈ ਚਾਂਸ ਨਹੀਂ" ਸੀ.ਈ.ਸੀ. ਨੇ ਇਕੋ ਸਮੇਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕਠੇ ਹੋਣ ਦੀ ਸੰਭਾਵਨਾ 'ਤੇ ਤੋੜ੍ਹੀ ਚੁੱਪੀ https://twitter.com/ANI/status/1223815281488777216?s=20 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਰੋਨਾ ਵਾਇਰਸ ਦੇ ਲੱਛਣ ਇਸ ਤਰ੍ਹਾਂ ਹਨ, ਜਿਵੇਂ ਕਿ ਬੁਖਾਰ, ਸਿਰ ਦਰਦ, ਗਲੇ 'ਚ ਜਲਨ, ਛਾਤੀ ਵਿਚ ਦਰਦ, ਖੰਘ, ਸਾਹ ਲੈਣ 'ਚ ਮੁਸ਼ਕਲ ਆਦਿ। ਇਸ ਨਾਲ ਪੀੜਤ ਵਿਅਕਤੀ ਦੀ ਕਿਡਨੀ ਫੇਲ ਹੋ ਜਾਂਦੀ ਹੈ ਅਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 304 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 11,791 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੌਲੀ-ਹੌਲੀ ਇਹ ਵਾਇਰਸ ਦੁਨੀਆ ਦੇ 17 ਦੇਸ਼ਾਂ 'ਚ ਦਸਤਕ ਦੇ ਚੁੱਕਾ ਹੈ। -PTC News

Related Post