ਬ੍ਰਿਟੇਨ 'ਚ ਪਾਲਤੂ ਬਿੱਲੀ ਨੂੰ ਹੋਇਆ ਕੋਰੋਨਾ, ਇਸ ਗੱਲ ਨੂੰ ਲੈ ਕੇ ਡਾਕਟਰ ਹੋਏ ਹੈਰਾਨ

By  Shanker Badra July 28th 2020 03:57 PM

ਬ੍ਰਿਟੇਨ 'ਚ ਪਾਲਤੂ ਬਿੱਲੀ ਨੂੰ ਹੋਇਆ ਕੋਰੋਨਾ, ਇਸ ਗੱਲ ਨੂੰ ਲੈ ਕੇ ਡਾਕਟਰ ਹੋਏ ਹੈਰਾਨ:ਲੰਡਨ : ਕੋਰੋਨਾ ਮਹਾਂਮਾਰੀ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਪੂਰੇ ਵਿਸ਼ਵ ਦੇ ਵਿਗਿਆਨੀ ਇਸ ਨੂੰ ਖ਼ਤਮ ਕਰਨ ਲਈ ਵੈਕਸੀਨ ਦੀ ਭਾਲ 'ਚ ਲੱਗੇ ਹੋਏ ਹਨ। ਬ੍ਰਿਟੇਨ ਵਿਚ ਇਕ ਪਾਲਤੂ ਬਿੱਲੀ ਵਿਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

ਬ੍ਰਿਟੇਨ 'ਚ ਪਾਲਤੂ ਬਿੱਲੀ ਨੂੰ ਹੋਇਆ ਕੋਰੋਨਾ , ਇਸ ਗੱਲ ਨੂੰ ਲੈ ਕੇ ਡਾਕਟਰ ਹੋਏ ਹੈਰਾਨ

ਬਰਤਾਨੀਆ ਦੇ ਮੁੱਖ ਪਸ਼ੂ ਮਾਹਰ ਨੇ ਦੱਸਿਆ ਕਿ ਬ੍ਰਿਟੇਨ ਵਿੱਚ ਇੱਕ ਪਾਲਤੂ ਬਿੱਲੀ ਵਿਚ ਕੋਵਿਡ-19 ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਧਿਕਾਰੀ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬਿੱਲੀ ਤੋਂ ਉਸ ਦੇ ਮਾਲਕ ਜਾਂ ਹੋਰ ਜਾਨਵਰਾਂ ਵਿਚ ਵਾਇਰਸ ਪਹੁੰਚ ਸਕਦਾ ਹੈ।

ਬ੍ਰਿਟੇਨ 'ਚ ਪਾਲਤੂ ਬਿੱਲੀ ਨੂੰ ਹੋਇਆ ਕੋਰੋਨਾ , ਇਸ ਗੱਲ ਨੂੰ ਲੈ ਕੇ ਡਾਕਟਰ ਹੋਏ ਹੈਰਾਨ

ਦੱਸਿਆ ਜਾਂਦਾ ਹੈ ਕਿ ਸਾਰੇ ਉਪਲਬਧ ਸਬੂਤਾਂ ਤੋਂ ਇਹੀ ਪਤਾ ਚੱਲਦਾ ਹੈ ਕਿ ਬਿੱਲੀ ਨੂੰ ਆਪਣੇ ਮਾਲਕ ਤੋਂ ਕੋਰੋਨਾ ਵਾਇਰਸ ਹੋਇਆ ਹੈ ਕਿਉਂਕਿ ਬਿੱਲੀ ਦੇ ਮਾਲਕ ਦਾ ਪਹਿਲਾਂ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ। ਬਿੱਲੀ ਅਤੇ ਉਸ ਦਾ ਮਾਲਕ ਦੋਵੇਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ।

ਬ੍ਰਿਟੇਨ 'ਚ ਪਾਲਤੂ ਬਿੱਲੀ ਨੂੰ ਹੋਇਆ ਕੋਰੋਨਾ , ਇਸ ਗੱਲ ਨੂੰ ਲੈ ਕੇ ਡਾਕਟਰ ਹੋਏ ਹੈਰਾਨ

ਪਬਲਿਕ ਹੈਲਥ ਇੰਗਲੈਂਜ ਦੇ ਯੇਵੋਨ ਡਾਇਲ ਨੇ ਕਿਹਾ ਕਿ ਇਹ ਬਰਤਾਨੀਆ ਦਾ ਪਹਿਲ ਮਾਮਲਾ ਹੈ ਜਿਸ ਵਿਚ ਪਾਲਤੂ ਬਿੱਲੀ ਕੋਵਿਡ 19 ਪਾਈ ਗਈ ਹੈ। ਮੁੱਖ ਪਸ਼ੂ ਮਾਹਰ ਕ੍ਰਿਸਟੀਨ ਨੇ ਕਿਹਾ ਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਪਾਲਤੂ ਜਾਨਵਰ ਇਨਸਾਨਾਂ ਵਿਚ ਸਿੱਧੇ ਵਾਇਰਸ ਪਹੁੰਚਾ ਸਕਦੇ ਹਨ।

-PTCNews

Related Post