ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸਸਕਾਰ ਮੌਕੇ ਡੇਰਾਬੱਸੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

By  Shanker Badra September 17th 2020 11:58 AM

ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸਸਕਾਰ ਮੌਕੇ ਡੇਰਾਬੱਸੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ:ਡੇਰਾਬੱਸੀ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਦਿਨ-ਬ- ਦਿਨ ਵਧਦਾ ਜਾ ਰਿਹਾ ਹੈ। ਸਰਕਾਰ ਕੋਰੋਨਾ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਇਸ ਦੇ ਬਾਵਜੂਦ ਡੇਰਾਬੱਸੀ ਪ੍ਰਸ਼ਾਸਨ ਕੋਰੋਨਾ ਦੇ ਮਾਮਲੇ ਵਿੱਚ ਵੱਡੀ ਅਣਗਹਿਲੀ ਵਰਤ ਕੇ ਲੋਕਾਂ ਦੀ ਜਾਣ ਖ਼ਤਰੇ ਵਿੱਚ ਪਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਡੇਰਾਬੱਸੀ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁਕੇ ਹਨ ,ਇਸਦੇ ਬਾਵਜੂਦ ਅਧਿਕਾਰੀ ਚੁੱਪੀ ਵਟੀ ਬੈਠੇ ਹਨ। [caption id="attachment_431513" align="aligncenter" width="300"] ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸਸਕਾਰ ਮੌਕੇ ਡੇਰਾਬੱਸੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ[/caption] ਡੇਰਾਬੱਸੀ ਪ੍ਰਸ਼ਾਸਨ ਦੀ ਲਾਪਰਵਾਹੀ ਓਦੋਂ ਵੇਖਣ ਨੂੰ ਮਿਲੀ, ਜਦੋ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਬਜ਼ੁਰਗ ਕੁਲਦੀਪ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ। ਕੋਰੋਨਾ ਪਾਜ਼ੀਟਿਵ ਮਾਮਲੇ ਵਿੱਚ ਲਾਸ਼ ਪਰਿਵਾਰ ਨੂੰ ਨਾ ਦੇ ਕੇ ਸਸਕਾਰ ਨਗਰ ਕੌਂਸਲ ਵਲੋਂ ਤਿਆਰ ਕੀਤੀ ਟੀਮ ਵਲੋਂ ਆਪਣੀ ਦੇਖ ਰੇਖ ਵਿੱਚ ਕਰਵਾਇਆ ਜਾਂਦਾ ਹੈ। ਲੇਕਿਨ ਇੱਥੇ ਮ੍ਰਿਤਕ ਦੀ ਲਾਸ਼ ਦੇ ਸਸਕਾਰ ਸਮੇਂ ਸਾਰੀ ਕਾਰਵਾਈ ਮ੍ਰਿਤਕ ਦੇ ਰਿਸ਼ਤੇਦਾਰਾਂ ਵਲੋਂ ਕਰਨ 'ਤੇ ਪ੍ਰਸ਼ਾਸਨ ਦੀ ਨਲਾਇਕੀ ਇੱਕ ਵਾਰ ਫੇਰ ਸਾਹਮਣੇ ਆਉਂਦੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਲਾਸ਼ ਨੂੰ ਅੰਬੂਲੈਂਸ ਵਿਚੋਂ ਉਤਾਰਨ ਤੋਂ ਲੈ ਕੇ ਸਸਕਾਰ ਕਰਨ ਦੀ ਸਾਰੀ ਕਾਰਵਾਈ ਆਪ ਹੀ ਕਰਦੇ ਵਿਖਾਈ ਦਿੰਦੇ ਹਨ ਅਤੇ ਮੌਕੇ 'ਤੇ ਮੌਜੂਦ ਨਗਰ ਕੌਂਸਲ ਕਰਮੀ ਮੁੱਕ ਦਰਸ਼ਕ ਬਣਿਆ ਖੜ੍ਹਾ ਰਹਿੰਦਾ ਹੈ। [caption id="attachment_431511" align="aligncenter" width="300"] ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸਸਕਾਰ ਮੌਕੇ ਡੇਰਾਬੱਸੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ[/caption] ਇੱਕ ਪਾਸੇ ਸਰਕਾਰ ਕੋਰੋਨਾ ਨੂੰ ਭਿਆਨਕ ਵਾਇਰਸ ਦੱਸ ਕੇ ਲੋਕਾਂ ਨੂੰ ਅਹਿਤੀਯਾਤ ਵਰਤਣ ਦਾ ਹੋਕਾ ਦੇ ਰਹੀ ਹੈ। ਦੂਜੇ ਪਾਸੇ ਕੋਰੋਨਾ ਕਰਕੇ ਮਰਨ ਵਾਲੇ ਵਿਅਕਤੀ ਦੇ ਸਸਕਾਰ ਨੂੰ ਡੇਰਾਬੱਸੀ ਪ੍ਰਸ਼ਾਸਨ ਐਨੇ ਹਲਕੇ ਵਿੱਚ ਲੈ ਕੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਰਿਹਾ ਹੈ। ਇਸ ਬਾਰੇ ਗੱਲ ਕਰਨ 'ਤੇ ਸਰਕਾਰੀ ਹਸਪਤਾਲ ਦੀ ਐਸ.ਐਮ.ਓ. ਡਾ. ਸੰਗੀਤਾ ਜੈਨ ਦਾ ਕਹਿਣਾ ਹੈ ਕਿ ਉਹਨਾਂ ਦੀ ਡਿਊਟੀ ਲਾਸ਼ ਸ਼ਮਸ਼ਾਨ ਘਾਟ ਤੱਕ ਪਹੁੰਚਾਉਣ ਦੀ ਹੈ। ਅੱਗੇ ਦੀ ਕਾਰਵਾਈ ਨਗਰ ਕੌਂਸਲ ਵਲੋਂ ਕਰਨੀ ਹੁੰਦੀ ਹੈ। [caption id="attachment_431514" align="aligncenter" width="300"] ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸਸਕਾਰ ਮੌਕੇ ਡੇਰਾਬੱਸੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ[/caption] ਇਸ ਮੌਕੇ ਗੱਲ ਕਰਨ 'ਤੇ ਪ੍ਰਸ਼ਾਸਨ ਵਲੋਂ ਤਿਆਰ ਕੀਤੀ ਕੋਵਿਡ-19 ਟੀਮ ਦੇ ਇੰਚਾਰਜ ਰਿਸ਼ਬ ਗਰਗ ਨੇ ਗੋਗਲੂਆਂ ਤੋਂ ਮਿੱਟੀ ਝਾੜਨ ਵਰਗਾ ਜਵਾਬ ਦਿੰਦੇ ਕਿਹਾ ਕਿ 5 ਮੁਲਾਜ਼ਮ ਮੌਕੇ 'ਤੇ ਭੇਜੇ ਸਨ, ਜਿਨ੍ਹਾਂ ਵਿੱਚੋਂ 4 ਮੁਲਾਜ਼ਮ ਚਾਹ ਪੀਣ ਚਲੇ ਗਏ ਸਨ, ਜਿਸ ਕਰਕੇ ਪਰਿਵਾਰਕ ਮੈਬਰਾਂ ਨੇ ਆਪ ਹੀ ਸਸਕਾਰ ਕਰ ਦਿੱਤਾ।  ਸੰਸਕਾਰ ਮੌਕੇ ਸਾਫ਼ ਵਿਖਾਈ ਦੇ ਰਿਹਾ ਕਿ ਮੌਕੇ 'ਤੇ ਮੌਜੂਦ ਲੋਕ ਬਿਨਾਂ ਕਿੱਟ ਅਤੇ ਬਿਨਾਂ ਦਸਤਾਨੀਆਂ ਤੋਂ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਲਾਸ਼ ਨੇੜੇ ਮੌਜੁਦ ਹਨ। -PTCNews

Related Post