ਪੰਜਾਬ 'ਚ ਇਕ ਦਿਨ 'ਚ 348 ਨਵੇਂ ਕੇਸ ਆਏ ਸਾਹਮਣੇ , 9 ਮੌਤਾਂ , ਜਾਣੋਂ ਆਪਣੇ ਜ਼ਿਲ੍ਹੇ ਦਾ ਹਾਲ

By  Shanker Badra July 18th 2020 10:21 AM

ਪੰਜਾਬ 'ਚ ਇਕ ਦਿਨ 'ਚ 348 ਨਵੇਂ ਕੇਸ ਆਏ ਸਾਹਮਣੇ , 9 ਮੌਤਾਂ , ਜਾਣੋਂ ਆਪਣੇ ਜ਼ਿਲ੍ਹੇ ਦਾ ਹਾਲ:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ 'ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ 'ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ 348ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ ਅਤੇ 9 ਹੋਰ ਮੌਤਾਂ ਹੋ ਗਈਆਂ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਲੁਧਿਆਣਾ ਤੋਂ 62 ,ਜਲੰਧਰ ਤੋਂ 78,ਅੰਮ੍ਰਿਤਸਰ ਤੋਂ 34 ,ਸੰਗਰੂਰ ਤੋਂ 11 ,ਪਟਿਆਲਾ ਤੋਂ 56 , ਮੋਹਾਲੀ ਤੋਂ 14 , ਗੁਰਦਾਸਪੁਰ ਤੋਂ 06 ,ਪਠਾਨਕੋਟ ਤੋਂ 03 , ਤਰਨਤਾਰਨ ਤੋਂ 01,ਹੁਸ਼ਿਆਰਪੁਰ ਤੋਂ 34, ਨਵਾਂਸ਼ਹਿਰ ਤੋਂ 01 ,ਫਰੀਦਕੋਟ ਤੋਂ 07 , ਸ੍ਰੀ ਮੁਕਤਸਰ ਸਾਹਿਬ ਤੋਂ 06 ,ਫਿਰੋਜ਼ਪੁਰ ਤੋਂ 01 ,ਫਤਿਹਗੜ੍ਹ ਸਾਹਿਬ ਤੋਂ 01 ,ਮੋਗਾ ਤੋਂ 15 , ਕਪੂਰਥਲਾ ਤੋਂ 03 ,,ਬਠਿੰਡਾ ਤੋਂ 02 ,ਰੋਪੜ ਤੋਂ 07 , ਫਾਜ਼ਿਲਕਾ ਤੋਂ 04 , ਮਾਨਸਾ ਤੋਂ 02 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।

ਪੰਜਾਬ 'ਚ ਇਕ ਦਿਨ 'ਚ 348 ਨਵੇਂ ਕੇਸ ਆਏ ਸਾਹਮਣੇ , 9 ਮੌਤਾਂ , ਜਾਣੋਂ ਆਪਣੇ ਜ਼ਿਲ੍ਹੇ ਦਾ ਹਾਲ

ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 9442 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 239 ਹੋ ਗਿਆ ਹੈ। ਪੰਜਾਬ ਵਿੱਚ ਅੱਜ 96 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ 9 ਮੌਤਾਂ ਹੋਈਆਂ ਹਨ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6373 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 2830 ਹੋ ਗਈ ਹੈ।

ਇਨ੍ਹਾਂ ‘ਚ ਲੁਧਿਆਣਾ – 1695,ਜਲੰਧਰ – 1545, ਅੰਮ੍ਰਿਤਸਰ – 1194 , ਪਟਿਆਲਾ – 832 , ਸੰਗਰੂਰ – 698 , ਮੋਹਾਲੀ – 492 , ਗੁਰਦਾਸਪੁਰ – 303 , ਪਠਾਨਕੋਟ – 267,ਨਵਾਂਸ਼ਹਿਰ – 255 ,ਹੁਸ਼ਿਆਰਪੁਰ – 246 ,ਤਰਨ ਤਾਰਨ – 222,ਫਿਰੋਜ਼ਪੁਰ – 200 , ਫਤਿਹਗੜ੍ਹ ਸਾਹਿਬ – 192 ,ਫਰੀਦਕੋਟ –190 , ਮੋਗਾ - 184 , ਬਠਿੰਡਾ – 173 , ਸ੍ਰੀ ਮੁਕਤਸਰ ਸਾਹਿਬ – 168 , ਰੋਪੜ - 151 ,ਕਪੂਰਥਲਾ – 148 ,ਫਾਜ਼ਿਲਕਾ – 142 , ਬਰਨਾਲਾ – 79 ,ਮਾਨਸਾ – 66 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

-PTCNews

Related Post