ਦੇਸ਼ 'ਚ ਇਕ ਦਿਨ 'ਚ 3.68 ਲੱਖ ਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ 

By  Shanker Badra May 3rd 2021 10:55 AM

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਲਾਗ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਕਾਬੂ ਹੋਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ਼ ਲਾਗ ਦੇ ਲੱਖਾਂ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਵਧ ਰਹੀ ਹੈ। ਸੋਮਵਾਰ ਨੂੰ 3.68 ਲੱਖ ਕੇਸ ਸਾਹਮਣੇ ਆਏ ਸਨ ਜਦੋਂਕਿ ਮੌਤਾਂ ਦੀ ਗਿਣਤੀ 3400 ਤੋਂ ਪਾਰ ਚਲੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ 

Coronavirus updates : India reports over 3.68 lakh new Covid cases, 3,417 deaths ਦੇਸ਼ 'ਚ ਇਕ ਦਿਨ 'ਚ 3.68ਲੱਖਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿਚ 3,68,147 ਨਵੇਂ ਮਾਮਲੇ ਦਰਜ ਕੀਤੇ ਹਨ। ਉਥੇ ਹੀ 3,417 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਦੌਰਾਨ 3,00,732 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਹਸਪਤਾਲ ਤੋਂ ਸਿਹਤਯਾਬ ਹੋ ਕੇ ਵਾਪਸ ਆਪਣੇ ਘਰ ਪਰਤੇ ਹਨ।

Coronavirus updates : India reports over 3.68 lakh new Covid cases, 3,417 deaths ਦੇਸ਼ 'ਚ ਇਕ ਦਿਨ 'ਚ 3.68ਲੱਖਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ

ਇਸ ਤੋਂ ਬਾਅਦ ਹੁਣ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇੱਕ ਕਰੋੜ 99 ਲੱਖ 25 ਹਜ਼ਾਰ 604ਹੋ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 2 ਲੱਖ 18 ਹਜ਼ਾਰ959 ਹੋ ਗਈ ਹੈ। ਫਿਲਹਾਲ ਦੇਸ਼ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ16,29,3003 ਹੈ। ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 34 ਲੱਖ 13 ਹਜ਼ਾਰ 642 ਹੈ।

Coronavirus updates : India reports over 3.68 lakh new Covid cases, 3,417 deaths ਦੇਸ਼ 'ਚ ਇਕ ਦਿਨ 'ਚ 3.68ਲੱਖਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield

ਦੱਸ ਦੇਈਏ ਕਿ ਦੇਸ਼ ਵਿਚ 16 ਜਨਵਰੀ ਤੋਂ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਹੋਈ ਸੀ, ਜਿਸ ਤਹਿਤ ਹੁਣ ਤੱਕ ਕੁਲ 15,71,98,207 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਦੂਜੀ ਲਹਿਰ ਵਿਚ ਤੇਜੀ ਨਾਲ ਹੋ ਰਹੇ ਸੰਕਰਮਣ ਦੀ ਚੇਨ ਨੂੰ ਤੋੜਨ ਲਈ ਕੋਵਿਡ ਟਾਸਕ ਫੋਰਸ ਦੇ ਮੈਂਬਰਾਂ ਨੇ ਪੂਰਨ ਲਾਕਡਾਉਨ ਦੀ ਮੰਗ ਕੀਤੀ ਹੈ।

-PTCNews

Related Post