ਰੋਹਤਕ 'ਚ ਮਿਲੀ ਕੋਰੋਨਾ ਪਾਜੀਟਿਵ ਔਰਤ,ਪੀੜਤ ਮਰੀਜ਼ ਦੇ ਘਰ ਕਰਦੀ ਸੀ ਕੰਮ,ਰੇਲ ਯਾਤਰਾ ਵੀ ਕੀਤੀ

By  Shanker Badra March 23rd 2020 10:57 PM

ਰੋਹਤਕ 'ਚ ਮਿਲੀ ਕੋਰੋਨਾ ਪਾਜੀਟਿਵ ਔਰਤ,ਪੀੜਤ ਮਰੀਜ਼ ਦੇ ਘਰ ਕਰਦੀ ਸੀ ਕੰਮ,ਰੇਲ ਯਾਤਰਾ ਵੀ ਕੀਤੀ:ਰੋਹਤਕ : ਹਰਿਆਣਾ ਦੇ ਰੋਹਤਕ ਵਿੱਚ  ਕੋਰੋਨਾ ਵਾਇਰਸ ਦੇ ਇੱਕ ਹੋਰ ਮਰੀਜ਼ ਦੀ ਪੁਸ਼ਟੀ ਹੋਈ ਹੈ। ਪਾਣੀਪਤ ਦੇ ਨੌਲਠਾ ਪਿੰਡ ਵਾਸੀ ਇੱਕ 30 ਸਾਲਾ ਔਰਤ ਦੀ ਕੋਰੋਨਾ ਵਾਇਰਸ ਰਿਪੋਰਟ ਪਾਜੀਟਿਵ ਆਈ ਹੈ। ਉਸ ਦੇ ਸੈਂਪਲ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਪੀਜੀਆਈਐਮਐਸ) ਵਿਖੇ ਭੇਜੇ ਗਏ ਸਨ। ਰੋਹਤਕ ਪੀਜੀਆਈ ਵਿੱਚ ਸੋਮਵਾਰ ਨੂੰ ਇੱਕ ਔਰਤ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਨਾਲ ਪੀਜੀਆਈ ਵਿੱਚ ਹੜਕੰਪ ਮਚ ਗਿਆ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਰੋਹਤਕ ਪੀਜੀਆਈਐਮਐਸ ਦੇ ਨੋਡਲ ਅਧਿਕਾਰੀ ਧਰੁੱਵ ਚੌਧਰੀ ਨੇ ਦੱਸਿਆ ਕਿ ਪਾਣੀਪਤ ਦੇ ਨੌਲਠਾ ਪਿੰਡ ਦੀ 30 ਸਾਲਾ ਔਰਤ ਪੇਸ਼ੇ ਵਜੋਂ ਲੋਕਾਂ ਦੇ ਘਰਾਂ 'ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਔਰਤ ਦੇ ਖੂਨ ਅਤੇ ਥੁੱਕ ਦੇ ਸੈਂਪਲ ਬੀਤੀ 21 ਮਾਰਚ ਨੂੰ ਲਏ ਗਏ ਸਨ, ਜਿਨ੍ਹਾਂ ਦੀ ਅੱਜ ਇੱਥੇ ਪੀਜੀਆਈਐਮਐਸ ਵਿਖੇ ਰਿਪੋਰਟ ਪਾਜੀਟਿਵ ਆਈ ਹੈ। ਉਸ ਦੇ ਦੋ ਬੱਚਿਆਂ (ਲੜਕਾ ਤੇ ਲੜਕੀ) ਅਤੇ ਉਸ ਦੇ ਭਰਾ ਨੂੰ ਵੀ ਪੀਜੀਆਈਐਮਐਸ 'ਚ ਵੱਖ-ਵੱਖ ਥਾਵਾਂ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੇ ਸੈਂਪਲ ਵੀ ਲਏ ਗਏ ਹਨ ਅਤੇ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਪਾਣੀਪਤ ਦੀ ਰਹਿਣ ਵਾਲੀ ਇਹ ਔਰਤ ਪਾਣੀਪਤ ਵਿੱਚ ਇੱਕ ਕੋਰੋਨਾ ਵਾਇਰਸ ਸੰਕਰਮਿਤ ਨੌਜਵਾਨ ਦੀ ਮਿੱਲ ਵਿੱਚ ਕੰਮ ਕਰਦੀ ਸੀ। ਰੋਹਤਕ ਵਿੱਚ ਔਰਤ ਦਾ ਮਾਮਾ ਹੈ ਅਤੇ ਪਾਣੀਪਤ ਵਿੱਚ ਮਿੱਲ ਬੰਦ ਹੋਣ ਤੋਂ ਬਾਅਦ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰੋਹਤਕ ਆਈ ਸੀ। ਦੱਸਿਆ ਗਿਆ ਹੈ ਕਿ ਔਰਤ ਨੇ ਰੇਲ ਰਾਹੀਂ ਯਾਤਰਾ ਕੀਤੀ ਹੈ। ਔਰਤ ਨੇ ਕੋਈ ਵਿਦੇਸ਼ ਯਾਤਰਾ ਵੀ ਨਹੀਂ ਕੀਤੀ ਪਰੰਤੂ ਕਿਹਾ ਜਾਂਦਾ ਹੈ ਕਿ ਉਹ ਹਾਲ ਹੀ ਵਿੱਚ ਪਾਣੀਪਤ ਵਿੱਚ ਇੱਕ ਕੋਰੋਨਾ ਪੀੜਤ ਨੌਜਵਾਨ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਪੀੜਤ ਹੋਈ ਹੈ। ਦੱਸਿਆ ਜਾਂਦਾ ਹੈ ਕਿ ਔਰਤ ਰੇਲ ਰਾਹੀਂ ਰੋਹਤਕ ਆਈ ਸੀ।ਉਨ੍ਹਾਂ ਕਿਹਾ, "ਇਹ ਔਰਤ ਪਾਣੀਪਤ 'ਚ ਪੀੜਤ ਨੌਜਵਾਨ ਦੇ ਘਰ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ। ਔਰਤ ਨੂੰ ਪੀਜੀਆਈਐਮਐਸ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਲਗਭਗ ਇੱਕ ਹਫ਼ਤਾ ਪਹਿਲਾਂ ਪਾਣੀਪਤ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਨੌਜਵਾਨ ਦੀ ਪੁਸ਼ਟੀ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। 19 ਸਾਲਾ ਨੌਜਵਾਨ ਇੰਗਲੈਂਡ ਤੋਂ ਪਾਨੀਪਤ ਆਇਆ ਸੀ। ਉਸ ਨੂੰ ਜ਼ੁਕਾਮ, ਬੁਖਾਰ ਅਤੇ ਖੰਘ ਸੀ। ਇਹ ਨੌਜਵਾਨ 15 ਮਾਰਚ ਨੂੰ ਇੰਗਲੈਂਡ ਤੋਂ ਵਾਪਸ ਆਇਆ ਸੀ। ਹੁਣ ਵੱਡਾ ਸਵਾਲ ਇਹ ਹੈ ਕਿ ਰੋਹਤਕ ਵਿਚ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਪਾਇਆ ਗਈ ਔਰਤ ਪਹਿਲਾਂ ਕਿਉਂ ਨਹੀਂ ਪਤਾ ਕੀਤਾ ਗਿਆ। -PTCNews

Related Post