Sun, Jul 20, 2025
Whatsapp

Bahadurgarh ਲਿਵ-ਇਨ 'ਚ ਰਹਿਣ ਵਾਲੇ ਲੜਕਾ ਤੇ ਲੜਕੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਾਨ

ਮ੍ਰਿਤਕ ਯੂਟਿਊਬ 'ਤੇ ਆਪਣਾ ਚੈਨਲ ਚਲਾਉਂਦਾ ਸੀ ਅਤੇ ਇਸ ਲਈ ਛੋਟੀਆਂ ਫਿਲਮਾਂ ਵੀ ਬਣਾਉਂਦਾ ਸੀ। ਇੱਕ ਮਹੀਨਾ ਪਹਿਲਾਂ ਹੀ ਇਹ ਦੋਵੇਂ ਆਪਣੀ ਟੀਮ ਨਾਲ ਦੇਹਰਾਦੂਨ ਤੋਂ ਬਹਾਦਰਗੜ੍ਹ ਆਏ ਸਨ।

Reported by:  PTC News Desk  Edited by:  Aarti -- April 13th 2024 12:21 PM
Bahadurgarh  ਲਿਵ-ਇਨ 'ਚ ਰਹਿਣ ਵਾਲੇ ਲੜਕਾ ਤੇ ਲੜਕੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਾਨ

Bahadurgarh ਲਿਵ-ਇਨ 'ਚ ਰਹਿਣ ਵਾਲੇ ਲੜਕਾ ਤੇ ਲੜਕੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਾਨ

Bahadurgarh: ਬਹਾਦੁਰਗੜ੍ਹ ’ਚ ਲਿਵਿੰਗ ਰਿਲੇਸ਼ਨਸ਼ਿਪ ’ਚ ਰਹਿ ਰਹੇ ਨੌਜਵਾਨ ਲੜਕਾ ਅਤੇ ਲੜਕੀ ਵੱਲੋਂ 7ਵੀਂ ਮੰਜਿਲ ਤੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਲੜਕਾ ਲੜਕੀ ਯੂਟਿਉਬ ਤੇ ਫੇਸਬੁੱਕ ਦੇ ਲਈ ਸ਼ਾਰਟ ਫਿਲਮਾਂ ਬਣਾਉਂਦੇ ਸੀ। ਇਹ ਮਾਮਲਾ ਬਹਾਦਰੁਰਗੜ੍ਹ ਦੀ ਰੁਹਿੱਲ ਰੇਜੀਡੈਂਸੀ ਦਾ ਦੱਸਿਆ ਜਾ ਰਿਹਾ ਹੈ। 

ਮ੍ਰਿਤਕ ਯੂਟਿਊਬ 'ਤੇ ਆਪਣਾ ਚੈਨਲ ਚਲਾਉਂਦਾ ਸੀ ਅਤੇ ਇਸ ਲਈ ਛੋਟੀਆਂ ਫਿਲਮਾਂ ਵੀ ਬਣਾਉਂਦਾ ਸੀ। ਇੱਕ ਮਹੀਨਾ ਪਹਿਲਾਂ ਹੀ ਇਹ ਦੋਵੇਂ ਆਪਣੀ ਟੀਮ ਨਾਲ ਦੇਹਰਾਦੂਨ ਤੋਂ ਬਹਾਦਰਗੜ੍ਹ ਆਏ ਸਨ। ਇੱਥੇ ਉਸ ਨੇ ਰੁਹਿਲ ਰੈਜ਼ੀਡੈਂਸੀ ਦੀ ਛੇਵੀਂ ਮੰਜ਼ਿਲ ’ਤੇ ਫਲੈਟ ਨੰਬਰ 701 ਕਿਰਾਏ ’ਤੇ ਲਿਆ ਸੀ। ਜਿੱਥੇ ਉਹ ਆਪਣੇ ਕਰੀਬ 5 ਸਾਥੀਆਂ ਨਾਲ ਰਹਿ ਰਿਹਾ ਸੀ।


ਮ੍ਰਿਤਕਾਂ ਦੀ ਪਛਾਣ 25 ਸਾਲਾ ਗਰਵਿਤ ਅਤੇ 22 ਸਾਲਾ ਨੰਦਿਨੀ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸ਼ੂਟ ਤੋਂ ਬਾਅਦ ਜਦੋਂ ਉਹ ਦੇਰ ਰਾਤ ਘਰ ਆਏ ਤਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਦੋਵਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK
PTC NETWORK