ਜਬਰ ਜਨਾਹ ਮਾਮਲੇ 'ਚ ਅਦਾਲਤ ਵਲੋਂ ਸਿਮਰਜੀਤ ਬੈਂਸ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ

By  Baljit Singh July 7th 2021 09:25 PM -- Updated: July 7th 2021 09:47 PM

ਲੁਧਿਆਣਾ: ਲੁਧਿਆਣਾ ਵਿਚ ਵਧੀਕ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਸਥਾਨਕ ਪੁਲਸ ਨੂੰ 44 ਸਾਲਾ ਮਹਿਲਾ ਦੀ ਸ਼ਿਕਾਇਤ ਉੱਤੇ ਲੋਕ ਇੰਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ, ਆਤਮ ਨਗਰ ਵਿਧਾਨਸਭਾ ਖੇਤਰ ਦੇ ਵਿਧਾਇਕ ਖਿਲਾਫ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ।

ਪੜੋ ਹੋਰ ਖਬਰਾਂ: PM ਮੋਦੀ ਕੈਬਨਿਟ ਦਾ ਵਿਸਥਾਰ, ਸਿੰਧਿਆ-ਪਸ਼ੁਪਤੀ ਪਾਰਸ ਸਣੇ ਕਈ ਮੰਤਰੀਆਂ ਨੇ ਚੁੱਕੀ ਅਹੁਦੇ ਦੀ ਸਹੁੰ

ਅਦਾਲਤ ਨੇ ਹੁਕਮ ਸੁਣਾਉਂਦੇ ਹੋਏ ਕਿਹਾ ਕਿ ਲੱਗਦਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਅੱਖਾਂ ਫੇਰ ਲਈਆਂ ਹਨ। ਇਸ ਅਦਾਲਤ ਦੀ ਚਿੰਤਾ ਦਾ ਅਸਲ ਕਾਰਨ ਇਹ ਹੈ ਕਿ ਕੀ ਯੌਨ ਸ਼ੋਸ਼ਣ ਦੀ ਇਕ ਦੁਖੀ ਤੇ ਗਰੀਬ ਪੀੜਤਾ ਅਦਾਲ ਵਿਚ ਸ਼ਿਕਾਇਤ ਦਰਜ ਕਰ ਕੇ ਸ਼ਕਤੀਸ਼ਾਲੀ ਦੋਸ਼ੀਆਂ ਦੇ ਖਿਲਾਫ ਸਬੂਤ ਇਕੱਠੇ ਕਰ ਸਕਦੀ ਹੈ ਤੇ ਨਿਆ ਹਾਸਲ ਕਰਨ ਦੀ ਉਮੀਦ ਕਰ ਸਕਦੀ ਹੈ। ਜੇਕਰ ਮਾਮਲਾ ਦਰਜ ਕਰਨ ਦੀ ਕਾਰਵਾਈ ਦਾ ਹੁਕਮ ਨਹੀਂ ਦਿੱਤਾ ਜਾਂਦਾ ਹੈ ਤਾਂ ਸ਼ਿਕਾਇਤਕਰਤਾ ਦਾ ਪੂਰੀ ਮਾਮਲਾ ਵਿਗੜ ਜਾਵੇਗਾ ਤੇ ਇਹ ਨਿਆ ਦੀ ਅਸਫਲਤਾ ਦੇ ਸਮਾਨ ਹੋਵੇਗਾ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੋਤੀ ਬਾਗ ਪੈਲੇਸ ਮੂਹਰੇ ਦੇਵੇਗਾ ਧਰਨਾ

16 ਨਵੰਬਰ, 2020 ਨੂੰ ਮਹਿਲਾ ਨੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ ਪੰਮਾ, ਗੋਗੀ ਸ਼ਰਮਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਸ ਕਮਿਸ਼ਨਰ ਲੁਧਿਆਣਾ ਇਕ ਹੱਥੀਂ ਲਿਖਤੀ ਅਰਜ਼ੀ ਦਿੱਤੀ ਸੀ। ਉਹ ਨਿਆ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਕਾਫੀ ਦੇਰ ਤੱਕ ਲਗਾਤਾਰ ਧਰਨੇ ਉੱਤੇ ਬੈਠੀ ਰਹੀ। ਪਰ ਜਦੋਂ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਤਾਂ ਮਹਿਲਾ ਨੇ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਇਕ ਸਥਾਨਕ ਅਦਾਲਤ ਦਾ ਰੁਖ ਕੀਤਾ। ਪਰ ਉਸ ਵੇਲੇ ਮੈਜਿਸਟ੍ਰੇਟ ਪਲਵਿੰਦਰ ਸਿੰਘ ਦੀ ਅਦਾਲਤ ਮਹਿਲਾ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਸੀ ਤੇ ਉਸ ਨੂੰ ਅਦਾਲਤ ਸਾਹਮਣੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ।

ਪੜੋ ਹੋਰ ਖਬਰਾਂ: ਬਟਾਲਾ ਹੱਤਿਆਕਾਂਡ ਮਾਮਲੇ 'ਚ ਨਵਾਂ ਮੋੜ, ਨਬਾਲਗ ਲੜਕੀ ਦੇ ਬਿਆਨਾਂ 'ਤੇ ਸਮੂਹਿਕ ਜਬਰ-ਜ਼ਨਾਹ ਦਾ ਪਰਚਾ ਦਰਜ

ਉਸ ਹੁਕਮ ਦੇ ਖਿਲਾਫ ਮਹਿਲਾ ਨੇ ਵਧੀਕ ਸੈਸ਼ਨ ਜੱਜ ਰਾਜ ਕੁਮਾਰ ਗਰਗ ਦੀ ਅਦਾਲਤ ਦੇ ਸਾਹਮਣੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੇ ਹੇਠਲੀ ਅਦਾਲਤ ਦੇ ਹੁਕਮ ਉੱਤੇ ਮੁੜ ਵਿਚਾਰ ਕਰਨ ਤੇ ਨਵੇਂ ਹੁਕਮ ਪਾਸ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ। ਹੁਣ ਵਕੀਲ ਹਰੀਸ਼ ਰਾਏ ਢਾਂਡਾ ਤੇ ਪਰਮਿੰਦਰ ਸਿੰਘ ਲੱਡੀ ਦੀਆਂ ਦਲੀਲਾਂ ਤੋਂ ਸਹਿਮਤ ਹੋ ਕੇ ਅਦਾਲਤ ਨੇ ਮਾਮਲਾ ਦਰਜ ਕਰ ਕੇ ਜਾਂਚ ਦੇ ਹੁਕਮ ਦਿੱਤੇ ਹਨ।

ਪੜੋ ਹੋਰ ਖਬਰਾਂ: PM ਮੋਦੀ ਕੈਬਨਿਟ ਵਿਸਥਾਰ 'ਚ 15 ਕੈਬਨਿਟ, 28 ਰਾਜ ਮੰਤਰੀਆਂ ਨੇ ਚੁੱਕੀ ਸਹੁੰ

ਮਹਿਲਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਹ ਇਕ ਜਾਇਦਾਦ ਵਿਵਾਦ ਲਈ ਵਿਧਾਇਕ ਕੋਲ ਗਈ ਸੀ ਪਰ ਇਸ ਦੌਰਾਨ ਉਹ ਫਸ ਗਈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਵਾਰ-ਵਾਰ ਫੋਨ ਕਾਲ ਤੇ ਕਈ ਵ੍ਹਟਸਐਪ ਸੰਦੇਸ਼ ਮਿਲੇ ਤੇ ਵਾਰ-ਵਾਰ ਉਸ ਨਾਲ ਜਬਰ ਜਨਾਹ ਹੋਇਆ।

ਪੜੋ ਹੋਰ ਖਬਰਾਂ: ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਸੰਜੀਦਗੀ ਦਿਖਾਵੇ ਭਾਰਤ ਸਰਕਾਰ- ਬੀਬੀ ਜਗੀਰ ਕੌਰ

-PTC News

Related Post