ਸਟੱਡੀ ਵੀਜ਼ਾ ਵਾਲਿਆਂ ਲਈ ਖੁਸ਼ਖਬਰੀ, ਕੋਰੋਨਾ ਕਾਰਨ ਨੌਕਰੀਆਂ ਨਾ ਮਿਲਣ 'ਤੇ ਸਰਕਾਰ ਦੇਵੇਗੀ ਆਰਥਿਕ ਸਹਾਇਤਾ

By  Panesar Harinder June 29th 2020 01:42 PM

ਸਰੀ - ਕੋਰੋਨਾ ਮਹਾਮਾਰੀ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਪੈ ਰਹੇ ਮਾਰੂ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ' ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਐਲਾਨ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਤਹਿਤ ਜਿਹੜੇ ਵਿਦਿਆਰਥੀ ਕੋਰੋਨਾ ਕਾਰਨ ਗਰਮੀਆਂ ਦੌਰਾਨ ਨੌਕਰੀਆਂ ਲੱਭਣ 'ਚ ਅਸਮਰੱਥ ਹਨ, ਉਨ੍ਹਾਂ ਨੂੰ ਸਰਕਾਰੀ ਤੌਰ 'ਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਅਤੇ 10,000 ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣਗੇ।

COVID-19 Canadian Government Announced

ਟਰੂਡੋ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਸਰਕਾਰ ਉਨ੍ਹਾਂ ਨੂੰ ਕੋਰੋਨਾ ਨਾਲ ਲੜਨ ਲਈ ਵਲੰਟੀਅਰ ਵਰਕ ਮੁਹੱਈਆ ਕਰਵਾਏਗੀ, ਜਿਸ ਬਦਲੇ ਵਿਦਿਆਰਥੀਆਂ ਨੂੰ 1000 ਤੋਂ 5000 ਡਾਲਰ ਦੀ ਆਰਥਿਕ ਮਦਦ ਪ੍ਰਾਪਤ ਹੋਵੇਗੀ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੈਨੇਡਾ 'ਚ ਸਮਰ ਜੌਬਸ ਲਈ ਫ਼ੰਡਾਂ 'ਚ ਵਾਧਾ ਕਰਨ ਦਾ ਵੀ ਐਲਾਨ ਕੀਤਾ, ਜਿਸ ਦਾ ਉਦੇਸ਼ ਨੌਜਵਾਨਾਂ ਲਈ ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਕਰਨਾ ਹੈ।

COVID-19 Canadian Government Announced

ਵਿਦਿਆਰਥੀਆਂ ਦੀ ਮਦਦ ਦਾ ਇਹ ਪ੍ਰੋਗਰਾਮ 25 ਜੂਨ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ 31 ਅਕਤੂਬਰ 2020 ਤੱਕ ਜਾਰੀ ਰਹੇਗਾ। ਇਸ ਦਾ ਲਾਭ ਹਾਲ ਹੀ ਵਿੱਚ ਗ੍ਰੈਜੁਏਸ਼ਨ ਕਰਨ ਵਾਲੇ 30 ਸਾਲ ਤੱਕ ਦੀ ਉਮਰ ਵਾਲੇ ਅਤੇ ਉਸ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਦੇਣ ਦੀ ਯੋਜਨਾ ਬਣਾਈ ਗਈ ਹੈ।

COVID-19 Canadian Government Announced

ਪ੍ਰੋਗਰਾਮ ਦਾ ਐਲਾਨ ਕਰਨ ਸਮੇਂ ਟਰੂਡੋ ਨੇ ਕਿਹਾ, "ਵਲੰਟੀਅਰ ਵਜੋਂ ਕੰਮ ਕਰਨਾ ਬੜਾ ਵਧੀਆ ਤਰੀਕਾ ਹੈ, ਇਸ ਨਾਲ ਹੁਨਰ 'ਚ ਨਿਖਾਰ ਆਉਂਦਾ ਹੈ, ਨਵੇਂ ਲੋਕਾਂ ਨਾਲ ਜਾਣ-ਪਛਾਣ ਵਧਦੀ ਹੈ ਅਤੇ ਇਹ ਸਾਰੀ ਚੀਜ਼ਾਂ ਮਿਲ ਕੇ ਬਹੁਤ ਉਸਾਰੂ ਨਤੀਜੇ ਦਿੰਦੀਆਂ ਹਨ। ਜੇ ਤੁਸੀਂ ਨੌਕਰੀ ਕਰਨ ਦੀ ਬਜਾਏ ਵਲੰਟੀਅਰ ਵਜੋਂ ਕੰਮ ਕਰਦੇ ਹੋ, ਤਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਤੁਹਾਨੂੰ ਉਸ ਨਾਲ ਸਹਾਰਾ ਵੀ ਮਿਲੇ"

ਅਪ੍ਰੈਲ ਦੇ ਮਹੀਨੇ ਤੋਂ ਹੀ, ਵਿਦਿਆਰਥੀਆਂ ਦੇ ਨਾਲ ਨਾਲ, ਵਲੰਟੀਅਰਾਂ ਉੱਤੇ ਨਿਰਭਰ ਰਹਿਣ ਵਾਲੀਆਂ ਸੰਸਥਾਵਾਂ ਵੀ ਇਸ ਬਾਰੇ ਬੜੀ ਉਤਸੁਕਤਾ ਨਾਲ ਨਜ਼ਰਾਂ ਟਿਕਾਈ ਬੈਠੇ ਸਨ। ਉਨ੍ਹਾਂ ਦੀ ਚਿੰਤਾ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਗਰਮੀਆਂ ਦੇ ਮੌਸਮ ਨੂੰ ਇੱਕ ਇੱਕ ਦਿਨ ਨਾਲ ਘਟਦਾ ਜਾ ਰਿਹਾ ਵੀ ਦੇਖ ਰਹੇ ਸਨ।

Related Post