ਕੋਰੋਨਾ ਨੂੰ ਹਰਾਉਣ ਲਈ ਦਿੱਲੀ ਸਰਕਾਰ ਦਾ ਵੱਡਾ ਕਦਮ , ਦਿੱਲੀ 'ਚ ਆਕਸੀਜਨ ਬੈਂਕ ਦੀ ਹੋਈ ਸ਼ੁਰੂਆਤ 

By  Shanker Badra May 15th 2021 01:22 PM

ਨਵੀਂ ਦਿੱਲੀ : ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈਅਰਵਿੰਦ ਕੇਜਰੀਵਾਲ ਨੇ ਪੂਰੀ ਤਿਆਰੀ ਕਰ ਲਈ ਹੈ। ਦਿੱਲੀ ਸਰਕਾਰ ਨੇ ਆਕਸੀਜਨ ਦੀ ਕਮੀ ਅਤੇ ਹਸਪਤਾਲਾਂ ਵਿਚ ਬੈੱਡ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਲਈ ਨਵੀਂ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਅਸੀਂ ਦਿੱਲੀ ਵਿੱਚ ਪਹਿਲਾ ਆਕਸੀਜਨ ਬੈਂਕ(OCB) ਸ਼ੁਰੂ ਕਰਨ ਜਾ ਰਹੇ ਹਾਂ।

ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ

Covid-19: Delhi to start oxygen concentrator bank, announces CM Kejriwal ਕੋਰੋਨਾ ਨੂੰ ਹਰਾਉਣ ਲਈ ਦਿੱਲੀ ਸਰਕਾਰ ਦਾ ਵੱਡਾ ਕਦਮ , ਦਿੱਲੀ 'ਚ ਆਕਸੀਜਨ ਬੈਂਕ ਦੀ ਹੋਈ ਸ਼ੁਰੂਆਤ

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਕ ਵੱਡਾ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਅੱਜ ਤੋਂ ਆਕਸੀਜਨ ਕੌਂਸਨਟ੍ਰੈਟਰ ਬੈਂਕ ਦੀ ਸ਼ੁਰੂਆਤ ਕਰੇਗੀ। ਇਸ ਦੇ ਤਹਿਤ ਇਸ ਦੀ ਡਿਲੀਵਰੀ ਦੋ ਘੰਟਿਆਂ ਦੇ ਅੰਦਰ-ਅੰਦਰ ਘਰ ਵਿਚ ਕਰ ਦਿੱਤੀ ਜਾਏਗੀ।

Covid-19: Delhi to start oxygen concentrator bank, announces CM Kejriwal ਕੋਰੋਨਾ ਨੂੰ ਹਰਾਉਣ ਲਈ ਦਿੱਲੀ ਸਰਕਾਰ ਦਾ ਵੱਡਾ ਕਦਮ , ਦਿੱਲੀ 'ਚ ਆਕਸੀਜਨ ਬੈਂਕ ਦੀ ਹੋਈ ਸ਼ੁਰੂਆਤ

ਇਸ ਘੋਸ਼ਣਾ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਘਰ ਇਕਾਂਤਵਾਸ ਵਿਚ ਰਹਿ ਰਹੇ ਮਰੀਜ਼ਾਂ ਦੇ ਲਈ ਘਰ ਵਿਚ ਹੀ ਆਕਸੀਜਨ ਦੀ ਸਪਲਾਈ ਕਰਾਂਗੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਡਾਕਟਰ ਘਰ ਵਿਚ ਰਹਿੰਦੇ ਮਰੀਜ਼ਾਂ ਨੂੰ ਆਕਸੀਜਨ ਦੀ ਸਲਾਹ ਦੇਵੇਗਾ, ਅਸੀਂ ਦੋ ਘੰਟਿਆਂ ਵਿਚ ਘਰ ਵਿਚ ਆਕਸੀਜਨ ਪਹੁੰਚਾਵਾਂਗੇ।

Covid-19: Delhi to start oxygen concentrator bank, announces CM Kejriwal ਕੋਰੋਨਾ ਨੂੰ ਹਰਾਉਣ ਲਈ ਦਿੱਲੀ ਸਰਕਾਰ ਦਾ ਵੱਡਾ ਕਦਮ , ਦਿੱਲੀ 'ਚ ਆਕਸੀਜਨ ਬੈਂਕ ਦੀ ਹੋਈ ਸ਼ੁਰੂਆਤ

ਮੁੱਖ ਮੰਤਰੀ ਨੇ ਕਿਹਾ ਕਿ ਜੇ ਕਿਸੇ ਕਾਰਨ ਕਰਕੇ ਤੁਸੀਂ ਘਰਾਂ ਵਿੱਚ ਇਕਾਂਤਵਾਸ ਦਾ ਹਿੱਸਾ ਨਹੀਂ ਹੋ ਤਾਂ 1031 'ਤੇ ਕਾਲ ਕਰਕੇ ਤੁਸੀਂ ਘਰ ਇਕਾਂਤਵਾਸ ਦਾ ਹਿੱਸਾ ਬਣ ਸਕਦੇ ਹੋ। ਇਸ ਸਮੇਂ ਦੇ ਦੌਰਾਨ ਸਾਡੇ ਡਾਕਟਰ ਸਭ ਤੋਂ ਪਹਿਲਾਂ ਮਰੀਜ਼ ਦਾ ਮੁਲਾਂਕਣ ਕਰਨਗੇ ਕਿ ਤੁਹਾਨੂੰ ਆਕਸੀਜਨ ਦੀ ਜ਼ਰੂਰਤ ਹੈ ਜਾਂ ਨਹੀਂ। ਜੇ ਡਾਕਟਰ ਦੀ ਟੀਮ ਕਹਿੰਦੀ ਹੈ ਕਿ ਤੁਹਾਨੂੰ ਆਕਸੀਜਨ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਆਕਸੀਜਨ ਕੌਂਸਨਟ੍ਰੈਟਰ ਦਿੱਤਾ ਜਾਵੇਗਾ।

Covid-19: Delhi to start oxygen concentrator bank, announces CM Kejriwal ਕੋਰੋਨਾ ਨੂੰ ਹਰਾਉਣ ਲਈ ਦਿੱਲੀ ਸਰਕਾਰ ਦਾ ਵੱਡਾ ਕਦਮ , ਦਿੱਲੀ 'ਚ ਆਕਸੀਜਨ ਬੈਂਕ ਦੀ ਹੋਈ ਸ਼ੁਰੂਆਤ

ਅਰਵਿੰਦ ਕੇਜਰੀਵਾਲ ਨੇਦੱਸਿਆ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਤਕਰੀਬਨ 6500 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਇੱਕ ਦਿਨ ਪਹਿਲਾਂ 8500 ਸੀ। ਇਸ ਦੇ ਨਾਲ ਲਾਗ ਦੀ ਦਰ ਵੀ ਘਟਦੀ ਜਾ ਰਹੀ ਹੈ। ਇਸ ਸਮੇਂ ਇਹ 12 ਫ਼ੀਸਦੀ ਤੋਂ ਘਟ ਕੇ 11 ਫ਼ੀਸਦੀ ਰਹਿ ਗਈ ਹੈ।

Covid-19: Delhi to start oxygen concentrator bank, announces CM Kejriwal ਕੋਰੋਨਾ ਨੂੰ ਹਰਾਉਣ ਲਈ ਦਿੱਲੀ ਸਰਕਾਰ ਦਾ ਵੱਡਾ ਕਦਮ , ਦਿੱਲੀ 'ਚ ਆਕਸੀਜਨ ਬੈਂਕ ਦੀ ਹੋਈ ਸ਼ੁਰੂਆਤ

ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੇ ਬਾਬਾ ਬੋਹੜ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐਲ. ਭਾਟੀਆ ਦਾ ਹੋਇਆ ਦੇਹਾਂਤ

ਕੇਜਰੀਵਾਲ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ 500 ਹੋਰ ਆਈਸੀਯੂ ਬੈੱਡ ਤਿਆਰ ਹੋ ਗਏ ਹਨ, ਜਦਕਿ ਕੁਝ ਦਿਨ ਪਹਿਲਾਂ 500 ਆਈਸੀਯੂ ਬੈੱਡ ਤਿਆਰ ਸਨ। ਮੁੱਖ ਮੰਤਰੀ ਨੇ ਦੱਸਿਆ ਕਿ 15 ਦਿਨਾਂ ਵਿਚ1000 ਆਈਸੀਯੂ ਬੈੱਡ ਬਣ ਕੇ ਤਿਆਰ ਹਨ। ਇਸਦਾ ਸਾਰਾ ਸਿਹਰਾ ਡਾਕਟਰਾਂ ਅਤੇ ਇੰਜੀਨੀਅਰਾਂਨੂੰ ਜਾਂਦਾ ਹੈ।  ਉਸਨੇ ਇਸ ਲਈ ਪੂਰੀ ਦਿੱਲੀ ਦੇ ਡਾਕਟਰਾਂ ਅਤੇ ਇੰਜੀਨੀਅਰਾਂ ਦਾ ਧੰਨਵਾਦ ਕੀਤਾ ਹੈ।

-PTCNews

Related Post