ਕੋਰੋਨਾ ਕਾਲ 'ਤੋਂ ਬਾਅਦ ਹੁਣ 'ਬਲੈਕ ਫੰਗਸ' ਦਾ ਮੰਡਰਾਇਆ ਖ਼ਤਰਾ, ਸਿਹਤ ਮਹਿਕਮੇ ਨੂੰ ਦਿੱਤੇ ਆਦੇਸ਼

By  Jagroop Kaur May 15th 2021 07:06 PM

ਇਕ ਪਾਸੇ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਉਥੇ ਹੀ ਦੂਜੇ ਪਾਸੇ ਹੁਣ ਇਕ ਹੋਰ ਬਿਮਾਰੀ ਨੇ ਦਸਤਕ ਦਿੱਤੀ ਹੈ ਜਿਸ ਨਾਲ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬੇ 'ਚ ਬਲੈਕ ਫੰਗਸ ਨੂੰ ਨੋਟੀਫਾਈਡ ਬੀਮਾਰੀ ਐਲਾਨ ਕਰ ਦਿੱਤਾ ਹੈ। ਵਿਜ ਨੇ ਕਿਹਾ ਕਿ ਹੁਣ ਜੇਕਰ ਇਸ ਬੀਮਾਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਡਾਕਟਰਾਂ ਨੂੰ ਸੰਬੰਧਤ ਮੁੱਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਮਿਊਕਰਮਾਈਕੋਸਿਸ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਬਲੈਕ ਫੰਗਸ ਸੰਕਰਮਣ ਮਿਊਕਰ ਨਾਮੀ ਫੰਗਸ ਕਾਰਨ ਹੁੰਦਾ ਹੈ।

Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ...

ਇਸ ਮਹੀਨੇ ਦੇ ਸ਼ੁਰੂ ਵਿਚ, ਨੀਤੀ ਆਯੋਗ ਦੇ ਵੀ ਕੇ ਪੌਲ ਨੇ ਕਿਹਾ ਸੀ ਕਿ FunglInfection ਉਨ੍ਹਾਂ ਕੋਵਿਡ ਮਰੀਜ਼ਾਂ ਵਿਚ ਆਮ ਸੀ ਜੋ ਸ਼ੂਗਰ ਦੇ ਮਰੀਜ਼ ਹਨ. ਉਸਨੇ ਹਾਲਾਂਕਿ ਕਿਹਾ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਹੈ।Haryana Minister Anil Vij accuses Delhi govt of 'stealing' oxygen from  tanker on way to Faridabad hospitals | Cities News,The Indian Express

Read More :ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤਹਿਤ ਹਿਮਾਚਲ ਕੈਬਨਿਟ ਨੇ ਲਿਆ ਵੱਡਾ ਫ਼ੈਸਲਾ

ਵਿਜ ਨੇ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਸਰਕਾਰੀ ਜਾਂ ਨਿੱਜੀ ਹਸਪਤਾਲ 'ਚ ਕੋਈ ਰੋਗੀ ਬਲੈਕ ਫੰਗਸ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਇਸ ਦੀ ਜਾਣਕਾਰੀ ਸੰਬੰਧਤ ਸੀ.ਐੱਮ.ਓ. ਨੂੰ ਦੇਣੀ ਹੋਵੇਗੀ ਤਾਂ ਕਿ ਬੀਮਾਰੀ ਦੀ ਰੋਕਥਾਮ ਲਈ ਉੱਚਿਤ ਕਦਮ ਚੁੱਕੇ ਜਾ ਸਕਣ। ਪੀ.ਜੀ.ਆਈ.ਐੱਮ.ਐੱਸ., ਰੋਹਤਕ ਦੇ ਸੀਨੀਅਰ ਮੈਡੀਕਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਾਰੇ ਡਾਕਟਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਬੈਠਕ ਕਰਨਗੇ ਅਤੇ ਉਨ੍ਹਾਂ ਨੂੰ ਬਲੈਕ ਫੰਗਸ ਦੇ ਇਲਾਜ ਬਾਰੇ ਦੱਸਣਗੇ। ਹਾਲ 'ਚ ਕਈ ਸੂਬਿਆਂ 'ਚ ਵਿਸ਼ੇਸ਼ ਰੂਪ ਨਾਲ ਸ਼ੂਗਰ ਨਾਲ ਪੀੜਤ ਕੋਵਿਡ-19 ਦੇ ਕਈ ਰੋਗੀਆਂ ਨੂੰ ਮਿਊਕਰਮਾਈਕੋਸਿਸ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ. ਕੇ. ਪਾਲ ਨੇ ਕੋਵਿਡ-19 ਨਾਲ ਮਿਊਕਰਮਾਈਕੋਸਿਸ ਹੋਣ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ।

Click here to follow PTC News on Twitter 

Related Post