ਪੰਚਕੂਲਾ 'ਚ ਕੋਰੋਨਾ ਨਾਲ ਪੀੜਤ ਮਹਿਲਾ ਦਾ ਇਲਾਜ਼ ਕਰਦੀ ਇੱਕ ਨਰਸ ਵੀ ਹੋਈ ਕੋਰੋਨਾ ਦੀ ਸ਼ਿਕਾਰ

By  Shanker Badra March 31st 2020 03:27 PM

ਪੰਚਕੂਲਾ 'ਚ ਕੋਰੋਨਾ ਨਾਲ ਪੀੜਤ ਮਹਿਲਾ ਦਾ ਇਲਾਜ਼ ਕਰਦੀ ਇੱਕ ਨਰਸ ਵੀ ਹੋਈ ਕੋਰੋਨਾ ਦੀ ਸ਼ਿਕਾਰ:ਪੰਚਕੂਲਾ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੌਰਾਨ ਪੰਚਕੂਲਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਰਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵਆਇਆ ਹੈ ਅਤੇ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੰਚਕੂਲਾ ਦੇ ਖੜਕ ਮੰਗੋਲੀ ਦੀ 40 ਸਾਲਾ ਮਹਿਲਾ ਕੋਰੋਨਾਪਾਜ਼ੀਟਿਵ ਪਾਈ ਗਈ ਸੀ, ਜਿਸਨੂੰ ਇਲਾਜ ਲਈ ਸੈਕਟਰ- 6 ਜਰਨਲ ਹਸਪਤਾਲ ਦੇ ਐਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ। ਹੁਣ ਜੋ ਦੂਜਾ ਮਾਮਲਾ ਸਾਹਮਣੇ ਆਇਆ ਹੈ,ਉਹ ਇੱਕ ਸਟਾਫ ਨਰਸ ਹੈ,ਜੋ ਕੋਰੋਨਾ ਵਾਇਰਸ ਪੀੜਤ ਮਹਿਲਾ ਦਾ ਇਲਾਜ ਕਰ ਰਹੀ ਸੀ ਅਤੇ ਸੈਕਟਰ- 6 ਜਰਨਲ ਹਸਪਤਾਲ ਵਿੱਚ ਕੰਮ ਕਰਦੀ ਸੀ। ਇਹ ਨਰਸ ਉਨ੍ਹਾਂ 5 ਨਰਸਾਂ ਵਿੱਚੋਂ ਇੱਕ ਹੈ, ਜਿਸ ਦੇ 21 ਮਾਰਚ ਨੂੰ ਸ਼ੱਕੀ ਹੋਣ ਕਰਕੇ ਟੈਸਟ ਕਰਕੇ ਸੈਂਪਲ ਭੇਜੇ ਗਏ ਸਨ। ਪੰਚਕੂਲਾ ਦੀ ਸੀਐਮਓ ਜਸਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਦੀ ਸਟਾਫ ਨਰਸ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ,ਜਿਸਨੇ ਗਲਤੀ ਨਾਲ ਕੋਰੋਨਾ ਪੀੜਤ ਮਹਿਲਾ ਦਾ ਫੋਨ ਇਸਤੇਮਾਲ ਕਰ ਲਿਆ ਸੀ, ਜਿਸ ਕਰਕੇ ਉਹ ਪੀੜਤ ਹੋਈ ਹੈ। ਸੀਐਮਓ ਨੇ ਦੱਸਿਆ ਕਿ ਸਟਾਫ ਨਰਸ ਦੇ ਪਰਿਵਾਰ ਵਾਲਿਆਂ ਨੂੰ ਵੀ ਐਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਵੀ ਟੈਸਟ ਕੀਤੇ ਜਾਣਗੇ ਤਾਂਕਿ ਪਤਾ ਚੱਲ ਸਕੇ ਕਿ ਸਟਾਫ ਨਰਸ ਦੇ ਪਰਿਵਾਰ ਵਾਲੇ ਵੀ ਪੀੜਤ ਹਨ ਜਾਂ ਨਹੀਂ। -PTCNews

Related Post