ਛੱਤੀਸਗੜ੍ਹ 'ਚ ਹੋਇਆ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ , ਦੇਸ਼ ਦੀ ਸੁਰੱਖਿਆ 'ਚ ਡਟਿਆ ਸੀ.ਆਰ.ਪੀ.ਐਫ਼ ਦਾ ਜਵਾਨ ਸ਼ਹੀਦ

By  Kaveri Joshi May 12th 2020 03:02 PM

ਛੱਤੀਸਗੜ੍ਹ- ਛੱਤੀਸਗੜ੍ਹ 'ਚ ਹੋਇਆ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ , ਦੇਸ਼ ਦੀ ਸੁਰੱਖਿਆ 'ਚ ਡਟਿਆ ਸੀ.ਆਰ.ਪੀ.ਐਫ਼ ਦਾ ਜਵਾਨ ਸ਼ਹੀਦ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨਾਲ ਸੁਰੱਖਿਆ ਬਲਾਂ ਦੇ ਮੁਕਾਬਲੇ 'ਚ ਸੀ.ਆਰ.ਪੀ.ਐੱਫ ਜਵਾਨ ਦੇ ਸ਼ਹੀਦ ਹੋ ਜਾਣ ਦੀ ਖਬਰ ਮਿਲੀ ਹੈ । ਭਾਰਤ ਮਾਂ ਦੀ ਰੱਖਿਆ ਦੀ ਖ਼ਾਤਿਰ ਆਪਣੀ ਜਾਨ ਵਾਰਨ ਵਾਲਾ ਇਹ ਸ਼ਹੀਦ ਮੂਲ ਰੂਪ 'ਚ ਸ਼ਹੀਦ ਜਵਾਨ ਝਾਰਖੰਡ ਦੇ ਮਹਾਂਦੇਵਗੰਜ ,ਜ਼ਿਲ੍ਹਾ ਸਾਹਿਬਗੰਜ ਦਾ ਰਹਿਣ ਵਾਲਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ( ਸੀ.ਆਰ.ਪੀ.ਐੱਫ ) ਅਤੇ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਟੀਮ ਤਲਾਸ਼ ਅਭਿਆਨ 'ਚ ਲੱਗੀ ਹੋਈ ਸੀ , ਓਸੇ ਦੌਰਾਨ ਸੋਮਵਾਰ ਦੁਪਹਿਰ ਕਰੀਬ 2 ਵਜੇ ਉਰੀਪਾਲ ਦੇ ਜੰਗਲਾਂ 'ਚ ਇਹ ਮੁਕਾਬਲਾ ਹੋਇਆ, (ਇਹ ਖੇਤਰ ਬੀਜਾਪੁਰ ਜ਼ਿਲੇ ਦੇ ਮਿਰਤੂਰ ਥਾਣਾ ਖੇਤਰ ਨੇੜੇ ਹੈ ) ਜਿਸ 'ਚ ਬਹਾਦਰੀ ਨਾਲ ਲੜ੍ਹਦੇ ਹੋਏ ਸੀ.ਆਰ.ਪੀ.ਐਫ਼. ਜਵਾਨ ਦੀ 170ਵੀਂ ਬਟਾਲੀਅਨ ਦਾ ਕਾਂਸਟੇਬਲ ਮੁੰਨਾ ਯਾਦਵ ਸ਼ਹੀਦ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਸੂਚਨਾ ਦੇ ਅਧਾਰ 'ਤੇ ਡੀ.ਆਰ.ਜੀ. ਅਤੇ ਸੀ.ਆਰ.ਪੀ.ਐੱਫ ਦੀ ਸੰਯੁਕਤ ਟੀਮ ਇਸ ਐਂਟੀ ਨਕਸਲ ਮਿਸ਼ਨ 'ਤੇ ਭੇਜੀ ਗਈ ਸੀ , ਜਿਸ 'ਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਕਾਂਸਟੇਬਲ ਮੁੰਨਾ ਯਾਦਵ ਦੇਸ਼ ਤੋਂ ਆਪਣੀ ਜਾਨ ਵਾਰ ਗਏ । ਮੁੰਨਾ ਯਾਦਵ CRPF ਦੀ ਸਪੈਸ਼ਲ ਐਕਸ਼ਨ ਟੀਮ ਦਾ ਹਿੱਸਾ ਸਨ।

Related Post