ਕੋਰੋਨਾ ਵਾਇਰਸ ਦੇ ਚੱਲਦੇ ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਕਰਫਿਊ

By  Shanker Badra November 20th 2020 09:52 AM

ਕੋਰੋਨਾ ਵਾਇਰਸ ਦੇ ਚੱਲਦੇ ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਕਰਫਿਊ:ਅਹਿਮਦਾਬਾਦ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।  ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੁਨੀਆ ਦੇ ਕਈ ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੇਸ਼ ਆਪਣੇ ਪੱਧਰ 'ਤੇ ਕੋਰੋਨਾ 'ਤੇ ਕਾਬੂ ਪਾਉਣ ਲਈ ਯਤਨਾਂ 'ਚ ਜੁੱਟ ਗਏ ਹਨ। ਗੁਜਰਾਤ ਦੇ ਅਹਿਮਦਾਬਾਦ 'ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ।

Curfew COVID-19: 57-hour complete curfew in Ahmedabad from Fri night ਕੋਰੋਨਾ ਵਾਇਰਸ ਦੇ ਚੱਲਦੇ ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਕਰਫਿਊ

ਅਜਿਹੇ 'ਚ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਰਫਿਊ ਲਗਾਉਣ ਦਾ ਫ਼ੈਸਲਾ ਲਿਆ ਹੈ। ਗੁਜਰਾਤ ਸਰਕਾਰ ਨੇ ਅੱਜ ਸ਼ੁੱਕਰਵਾਰ ਦੀ ਰਾਤ ਤੋਂ ਨਿਗਮ ਸੀਮਾ ਤਹਿਤ 57 ਘੰਟੇ ਦਾ ਹਫ਼ਤਾਵਾਰੀ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ। ਇਹ ਕਰਫਿਊ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਇਸ ਲਈ ਸਿਰਫ਼ ਕੁੱਝ ਜ਼ਰੂਰੀ ਵਸਤੂਆਂ ਨਾਲ ਸਬੰਧਿਤ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਇਹ ਵੀ ਪੜ੍ਹੋ : ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ14 ਲੋਕਾਂ ਦੀ ਮੌਤ

Curfew COVID-19: 57-hour complete curfew in Ahmedabad from Fri night ਕੋਰੋਨਾ ਵਾਇਰਸ ਦੇ ਚੱਲਦੇ ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਕਰਫਿਊ

ਇਸ ਦੌਰਾਨ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਗੁਜਰਾਤ ਸਰਕਾਰ ਨੇ 23 ਨਵੰਬਰ ਤੋਂ ਰਾਜ ਵਿੱਚ ਸੈਕੰਡਰੀ ਸਕੂਲ ਅਤੇ ਕਾਲਜ ਖੋਲ੍ਹਣ ਦੇ ਆਪਣੇ ਪਿਛਲੇ ਫੈਸਲੇ ਉੱਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦਾਬਾਦ ਸ਼ਹਿਰ ਦਾ ਕਰਫਿਊਸ਼ੁੱਕਰਵਾਰ (20 ਨਵੰਬਰ) ਤੋਂ ਰਾਤ 9 ਵਜੇ ਸ਼ੁਰੂ ਹੋਵੇਗਾ ਅਤੇ ਸੋਮਵਾਰ (23 ਨਵੰਬਰ) ਨੂੰ ਸਵੇਰੇ 6 ਵਜੇ ਖ਼ਤਮ ਹੋਵੇਗਾ।

Curfew COVID-19: 57-hour complete curfew in Ahmedabad from Fri night ਕੋਰੋਨਾ ਵਾਇਰਸ ਦੇ ਚੱਲਦੇ ਇਸ ਸੂਬੇ 'ਚ ਮੁੜ ਲੱਗਾ ਮੁਕੰਮਲ ਕਰਫਿਊ

ਇਸ ਮੁਕੰਮਲਕਰਫਿਊ ਦੌਰਾਨ ਸਿਰਫ਼ ਦੁੱਧ ਅਤੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਵਧੀਕ ਮੁੱਖ ਸਕੱਤਰ (ਜੰਗਲਾਤ ਅਤੇ ਵਾਤਾਵਰਣ) ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਅਹਿਮਦਾਬਾਦ ਮਿਊਸਪਲ ਕਾਰਪੋਰੇਸ਼ਨ (ਏ.ਐਮ.ਸੀ.) ਦੀ ਨਿਗਰਾਨੀ ਹੇਠ ਗੁਜਰਾਤ ਸਰਕਾਰ ਦੁਆਰਾ ਵਿਸ਼ੇਸ਼ ਡਿਊਟੀ 'ਤੇ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। .

-PTCNews

Related Post