ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ
Shanker Badra
April 14th 2018 10:25 AM --
Updated:
April 19th 2018 04:04 PM
ਕਾਮਨਵੈਲਥ ਖੇਡਾਂ 2018 :ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਜਿੱਤਿਆ ਗੋਲਡ ਮੈਡਲ:ਆਸਟ੍ਰੇਲੀਆ ਵਿਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਨੇ ਹੁਣ ਤੱਕ 20 ਗੋਲਡ ਮੈਡਲ ਜਿੱਤ ਲਏ ਹਨ।ਰਾਸ਼ਟਰਮੰਡਲ ਖੇਡਾਂ 2018 ਦੇ 10ਵੇਂ ਦਿਨ ਭਾਰਤ ਦੀ ਸ਼ੁਰੂਆਤ ਗੋਲਡ ਮੈਡਲ ਨਾਲ ਹੋਈ।ਭਾਰਤ ਲਈ ਅੱਜ ਸ਼ੂਟਰ ਸੰਜੀਵ ਰਾਜਪੂਤ ਨੇ ਮਰਦਾਂ ਦੇ 50ਮੀਟਰ ਰਾਈਫ਼ਲ 3 ਪੁਜ਼ੀਸ਼ਨ ਮੁਕਾਬਲੇ ਵਿਚ ਗੋਲਡ ਜਿੱਤਿਆ।ਉਹ ਫਾਈਨਲ 'ਚ ਰਿਕਾਰਡ 454.5 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਰਹੇ।ਇਸ ਤੋਂ ਇਲਾਵਾ ਮੁੱਕੇਬਾਜ਼ ਗੌਰਵ ਸੋਲੰਕੀ ਨੇ ਮਰਦਾਂ ਦੇ 52 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਜਿੱਤਿਆ।ਇਸ ਤੋਂ ਪਹਿਲਾ ਮਹਿਲਾ ਮੁੱਕੇਬਾਜ਼ ਮੈਰੀ ਕਾਮ ਨੇ ਵੀ ਅੱਜ ਗੋਲਡ ਮੈਡਲ ਹਾਸਲ ਕੀਤਾ ਹੈ।