ਚੱਕਰਵਾਤੀ ਤੂਫ਼ਾਨ 'ਵਾਯੂ 13 ਜੂਨ ਨੂੰ ਗੁਜਰਾਤ ਤੱਟ ਨਾਲ ਟਕਰਾ ਸਕਦੈ , ਮਹਾਰਾਸ਼ਟਰ 'ਤੇ ਵੀ ਮੰਡਰਾ ਰਿਹਾ ਖ਼ਤਰਾ

By  Shanker Badra June 12th 2019 01:37 PM -- Updated: June 12th 2019 01:38 PM

ਚੱਕਰਵਾਤੀ ਤੂਫ਼ਾਨ 'ਵਾਯੂ 13 ਜੂਨ ਨੂੰ ਗੁਜਰਾਤ ਤੱਟ ਨਾਲ ਟਕਰਾ ਸਕਦੈ , ਮਹਾਰਾਸ਼ਟਰ 'ਤੇ ਵੀ ਮੰਡਰਾ ਰਿਹਾ ਖ਼ਤਰਾ:ਗੁਜਰਾਤ : ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ 'ਵਾਯੂ' ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।ਇਹ ਮਹਾਰਾਸ਼ਟਰ ਤੋਂ ਉੱਤਰ 'ਚ ਗੁਜਰਾਤ ਵੱਲ ਵਧ ਰਿਹਾ ਹੈ।ਇਸ ਦੇ 13 ਜੂਨ ਦੀ ਸਵੇਰ 110-120 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੁਜਰਾਤ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਨੇ ਸ਼ੱਕ ਜ਼ਾਹਰ ਕੀਤੀ ਹੈ ਕਿ ਬੁੱਧਵਾਰ ਨੂੰ ਵੀ ਗੁਜਰਾਤ ਦੇ ਤੱਟੀ ਇਲਾਕਿਆਂ 'ਚ ਹਨੇਰੀ-ਤੂਫ਼ਾਨ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਵੀਰਵਾਰ ਨੂੰ ਹੋਰ ਤੇਜ਼ ਹੋ ਸਕਦਾ ਹੈ, ਇਸ ਦੀ ਰਫ਼ਤਾਰ 135 ਕਿਮੀ ਪ੍ਰਤੀ ਘੰਟਾ ਤੱਕ ਚਲੀ ਜਾਵੇ। [caption id="attachment_305790" align="aligncenter" width="300"]Cyclone VAYU 3th June Gujarat Very Severe Cyclonic Storm ਚੱਕਰਵਾਤੀ ਤੂਫ਼ਾਨ 'ਵਾਯੂ 13 ਜੂਨ ਨੂੰ ਗੁਜਰਾਤ ਤੱਟ ਨਾਲ ਟਕਰਾ ਸਕਦੈ , ਮਹਾਰਾਸ਼ਟਰ 'ਤੇ ਵੀ ਮੰਡਰਾ ਰਿਹਾ ਖ਼ਤਰਾ[/caption] ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫ਼ਾਨ 'ਵਾਯੂ ਦੇ 13 ਜੂਨ ਨੂੰ ਗੁਜਰਾਤ ਦੇ ਤੱਟੀ ਇਲਾਕਿਆਂ ਪੋਰਬੰਦਰ ਅਤੇ ਕੱਛ 'ਚ ਪਹੁੰਚਣ ਦੀ ਸੰਭਾਵਨਾ ਹੈ।ਇਸੇ ਵਿਚਾਲੇ ਹਾਲਾਤ ਨਾਲ ਨਜਿੱਠਣ ਤੇ ਕਰੀਬ 3 ਲੱਖ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਅਤੇ ਐੱਨ.ਡੀ.ਆਰ.ਐੱਫ. ਤਿਆਰ ਹੈ।ਸੂਬਾ ਸਰਕਾਰ ਨੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਸਕੂਲ ਅਤੇ ਕਾਲਜ ਵੀ ਦੋ ਦਿਨ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। [caption id="attachment_305793" align="aligncenter" width="300"]Cyclone VAYU 3th June Gujarat Very Severe Cyclonic Storm ਚੱਕਰਵਾਤੀ ਤੂਫ਼ਾਨ 'ਵਾਯੂ 13 ਜੂਨ ਨੂੰ ਗੁਜਰਾਤ ਤੱਟ ਨਾਲ ਟਕਰਾ ਸਕਦੈ , ਮਹਾਰਾਸ਼ਟਰ 'ਤੇ ਵੀ ਮੰਡਰਾ ਰਿਹਾ ਖ਼ਤਰਾ[/caption] ਚੱਕਰਵਾਤੀ ਤੂਫ਼ਾਨ ਵਾਯੂ ਦਾ ਖ਼ਤਰਾ ਗੁਜਰਾਤ ਦੇ ਨਾਲ ਮਹਾਰਾਸ਼ਟਰ 'ਤੇ ਵੀ ਮੰਡਰਾ ਰਿਹਾ ਹੈ।ਮੌਸਮ ਵਿਭਾਗ ਮੁਤਾਬਿਕ ਇਹ ਤੂਫ਼ਾਨ ਮੁੰਬਈ ਤੋਂ ਮਹਿਜ਼ 280 ਕਿਮੀ ਦੂਰ ਹੈ।ਸੂਬੇ ਦੇ ਤੱਟੀ ਖੇਤਰਾਂ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਕਈ ਥਾਵਾਂ 'ਤੇ ਦਰੱਖ਼ਤ ਡਿੱਗ ਗਏ ਹਨ।ਹਾਲਾਂਕਿ ਚੱਕਰਵਾਤੀ ਤੂਫ਼ਾਨ 'ਵਾਯੂ' 'ਤੇ ਸਥਾਨਕ ਮੌਸਮ ਪੂਰਨ ਅਨੁਮਾਨ ਕੇਂਦਰ, ਮੁੰਬਈ ਦੇ ਇੰਚਾਰਜ ਡਾਇਰੈਕਟਰ ਨੇ ਕਿਹਾ ਕਿ ਇਸ ਦਾ ਮੁੰਬਈ 'ਤੇ ਜ਼ਿਆਦਾ ਪ੍ਰਭਾਵ ਨਹੀਂ ਹੈ।ਸ਼ਹਿਰ 'ਚ ਸ਼ਾਇਦ ਹਲਕੀ ਬਾਰਿਸ਼ ਹੋਵੇ ਅਤੇ ਹਵਾ ਦੀ ਗਤੀ ਥੋੜ੍ਹੀ ਵਧ ਸਕਦੀ ਹੈ। -PTCNews

Related Post