ਖਤਰੇ ਦੇ ਨਿਸ਼ਾਨ 'ਤੇ ਪਹੁੰਚਿਆ ਪੋਂਗ ਡੈਮ ਦਾ ਪਾਣੀ ,ਹੁਸ਼ਿਆਰਪੁਰ ਸਮੇਤ ਕਈ ਇਲਾਕਿਆਂ 'ਚ ਜਾਰੀ ਹਾਈ ਅਲਰਟ

By  Shanker Badra September 25th 2018 10:42 AM

ਖਤਰੇ ਦੇ ਨਿਸ਼ਾਨ 'ਤੇ ਪਹੁੰਚਿਆ ਪੋਂਗ ਡੈਮ ਦਾ ਪਾਣੀ ,ਹੁਸ਼ਿਆਰਪੁਰ ਸਮੇਤ ਕਈ ਇਲਾਕਿਆਂ 'ਚ ਜਾਰੀ ਹਾਈ ਅਲਰਟ:ਪੰਜਾਬ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।ਜਿਸ ਨਾਲ ਪੰਜਾਬ 'ਚ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਅੱਜ ਸਵੇਰ ਤੋਂ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ ਪਰ ਹਾਲੇ ਵੀ ਪੰਜਾਬ 'ਚ ਅਗਲੇ 72 ਘੰਟਿਆਂ ਲਈ ਅਲਰਟ ਜਾਰੀ ਹੈ।ਪਹਾੜੀ ਇਲਾਕਿਆਂ ਦੇ ਨੇੜੇ ਪੈਂਦੇ ਇਲਾਕਿਆਂ ਰੂਪਨਗਰ, ਹੁਸ਼ਿਆਰਪੁਰ, ਨਵਾਂਸ਼ਹਿਰ,ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਨੂੰ ਅਜੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ। ਦੱਸ ਦੇਈਏ ਕਿ ਲਗਾਤਾਰ ਮੀਂਹ ਪੈਣ ਨਾਲ ਪੋਂਗ ਡੈਮ 'ਚ ਪਾਣੀ ਦਾ ਪੱਧਰ ਵਧਿਆ ਹੈ।ਜਿਸ ਕਰਕੇ ਪਾਣੀ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ।ਜਾਣਕਾਰੀ ਅਨੁਸਾਰ ਪੋਂਗ ਡੈਮ ਦਾ ਪਾਣੀ 1385.55 ਫੁੱਟ 'ਤੇ ਪਹੁੰਚ ਗਿਆ ਹੈ।ਜਿਸ ਦੇ ਲਈ ਹੁਸ਼ਿਆਰਪੁਰ ਸਮੇਤ ਕਈ ਇਲਾਕਿਆਂ 'ਚ ਹਾਈ ਅਲਰਟ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਅੱਜ ਦੁਪਹਿਰ ਤੱਕ ਪੋਂਗ ਡੈਮ ਤੋਂ ਪਾਣੀ ਛੱਡਿਆ ਜਾਵੇਗ। -PTCNews

Related Post