DAP Price Hike : ਕਿਸਾਨਾਂ ਦੀ ਵਧੀ ਚਿੰਤਾ , IFFCO ਨੇ ਡੀਏਪੀ ਖਾਦ ਦੀ ਕੀਮਤ ਵਿੱਚ ਕੀਤਾ ਵਾਧਾ

By  Shanker Badra April 8th 2021 02:32 PM

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਖਿਲਾਫ਼ ਕੇਂਦਰ ਸਰਕਾਰ ਨਿੱਤ ਗੁੱਸੇ 'ਤੇ ਗੁੱਸਾ ਕੱਢ ਰਹੀ ਹੈ। ਸੰਘਰਸ਼ ਕਰ ਰਹੇ ਕਿਸਾਨਾਂ (Farmers)ਲਈ ਹੁਣ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਖੇਤੀ ਦੇ ਲਈ ਸਭ ਤੋਂ ਮਹੱਤਵਪੂਰਨ ਰਸਾਇਣਕ ਖਾਦ ਡਾਈ ਅਮੋਨੀਅਮ ਫਾਸਫੇਟ ਜਾਂ ਡੀਏਪੀ ਕਾਫ਼ੀ ਮਹਿੰਗੀ ਹੋ ਗਈ ਹੈ।

DAP Price Hike : Farmers Worry As IFFCO Hikes 58% In DAP Price DAP Price Hike : ਕਿਸਾਨਾਂ ਦੀ ਵਧੀ ਚਿੰਤਾ , IFFCO ਨੇ ਡੀਏਪੀਖਾਦ ਦੀ ਕੀਮਤ ਵਿੱਚ ਕੀਤਾ ਵਾਧਾ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ

ਸਹਿਕਾਰੀ ਖੇਤਰ ਦੇ ਭਾਰਤੀ ਕਿਸਾਨ ਖਾਦ ਸਹਿਕਾਰੀ (IFFCO)ਨੇ 50 ਕਿਲੋ ਡੀਏਪੀ ਖਾਦ ਦੀ ਕੀਮਤ ਵਿਚ 58.33 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਪਿਛਲੇ ਮਹੀਨੇ ਤੱਕ ਖਾਦ ਦੀ ਬੋਰੀ ਜੋ ਕਿ 1,200 ਰੁਪਏ ਵਿੱਚ ਉਪਲਬਧ ਸੀ, ਦੀ ਕੀਮਤ ਹੁਣ 1,900 ਰੁਪਏ ਰੱਖੀ ਗਈ ਹੈ।

DAP Price Hike : Farmers Worry As IFFCO Hikes 58% In DAP Price DAP Price Hike : ਕਿਸਾਨਾਂ ਦੀ ਵਧੀ ਚਿੰਤਾ , IFFCO ਨੇ ਡੀਏਪੀਖਾਦ ਦੀ ਕੀਮਤ ਵਿੱਚ ਕੀਤਾ ਵਾਧਾ

ਇਫਕੋ ਇਕ ਸਹਿਕਾਰੀ ਖੇਤਰ ਦੀ ਕੰਪਨੀ ਹੈ, ਜਿਸ 'ਤੇਕਾਫ਼ੀ ਹੱਦ ਤੱਕ ਸਰਕਾਰ ਦੀ ਮਰਜੀ ਚਲਦੀ ਹੈ ਪਰ ਨਿਜੀ ਸੈਕਟਰ ਦੀਆਂ ਕੰਪਨੀਆਂ ਨੇ ਪਿਛਲੇ ਮਹੀਨੇ 50 ਕਿੱਲੋ ਦੀ ਬੋਰੀ ਦੀ ਕੀਮਤ ਵਿਚ ਸਿਰਫ 300 ਰੁਪਏ ਦਾ ਵਾਧਾ ਕੀਤਾ ਸੀ। ਉਸ ਸਮੇਂ ਡੀਏਪੀ ਦੀ 50 ਕਿੱਲੋ ਦੀ ਬੋਰੀ ਦੀ ਕੀਮਤ 1,200 ਰੁਪਏ ਸੀ, ਜਦੋਂ ਕਿ ਨਿੱਜੀ ਖੇਤਰ ਦੀ ਪਰਾਦੀਪ ਫਾਸਫੇਟ ਲਿਮਟਿਡ (ਪੀਪੀਐਲ) ਅਤੇ ਗੁਜਰਾਤ ਰਾਜ ਖਾਦ ਕਾਰਪੋਰੇਸ਼ਨ (ਜੀਐਸਐਫਸੀ) ਨੇ ਇਸ ਦੀ ਪ੍ਰਿੰਟ ਰੇਟ ਘਟਾ ਕੇ 1,500 ਰੁਪਏ ਕਰ ਦਿੱਤੀ ਸੀ। ਹੁਣ ਜਦੋਂ ਇਫਕੋ ਨੇ ਆਪਣੀ ਕੀਮਤ ਵਧਾ ਕੇ 1,900 ਰੁਪਏ ਕਰ ਦਿੱਤੀ ਹੈ ਤਾਂ ਹੋਰ ਕੰਪਨੀਆਂ ਵੀ ਅਜਿਹਾ ਕਰਨਗੀਆਂ।

ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ

DAP Price Hike : Farmers Worry As IFFCO Hikes 58% In DAP Price DAP Price Hike : ਕਿਸਾਨਾਂ ਦੀ ਵਧੀ ਚਿੰਤਾ , IFFCO ਨੇ ਡੀਏਪੀਖਾਦ ਦੀ ਕੀਮਤ ਵਿੱਚ ਕੀਤਾ ਵਾਧਾ

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਮਾਲ ਦੀ ਮਹਿੰਗੀ ਹੋਣ ਨਾਲ ਡੀਏਪੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਫਕੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਡੀਏਪੀ ਵਿਚ ਵਰਤੇ ਜਾਂਦੇ ਫਾਸਫੋਰਿਕ ਐਸਿਡ ਅਤੇ ਰਾਕ ਫਾਸਫੇਟ ਦੀ ਕੀਮਤ ਵਿਚ ਵਾਧੇ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਹ ਕਹਿੰਦਾ ਹੈ ਕਿ ਦੇਸ਼ ਵਿੱਚ ਇਸਦੀ ਉਪਲਬਧਤਾ ਕਾਫ਼ੀ ਘੱਟ ਹੈ। ਇਸ ਲਈ ਇਹ ਦੋਵੇਂ ਉਤਪਾਦ ਬਾਹਰੋਂ ਪ੍ਰਾਪਤ ਕੀਤੇ ਜਾਂਦੇ ਹਨ।

-PTCNews

Related Post