ਅੰਤਰਰਾਸ਼ਟਰੀ ਖਿਡਾਰੀ ਕੰਗ ਦੀ ਸਰਕਾਰ ਨੂੰ ਗੁਹਾਰ

By  Joshi September 22nd 2017 10:27 AM

ਅੰਤਰਰਾਸ਼ਟਰੀ ਖਿਡਾਰੀ ਕੰਗ ਨੇ ਸਰਕਾਰ ਨੂੰ ਕਿਹਾ, ਕਰੋ ਮੇਰੀ ਮਦਦ, ਨਹੀਂ ਤਾਂ ਜਾ ਵੱਸਾਂਗਾ ਇਟਲੀ ਵਿੱਚ

ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਕਈ ਸਫਲਤਾਵਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਅਣਦੇਖਿਆ ਕਰ ਦਿੱਤਾ ਜਾਂਦਾ ਹੈ।

davinder singh kang player

ਕੁਝ ਇਸ ਤਰ੍ਹਾਂ ਹੀ ਵਾਪਰਿਆ ਹੈ ਇੱਕ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਖਿਡਾਰੀ ਦਵਿੰਦਰ ਸਿੰਘ ਕੰਗ ਨਾਲ।ਅੰਤਰ ਰਾਸ਼ਟਰੀ ਪੱਧਰ 'ਤੇ ਕਈ ਨਾਮਣੇ ਖੱਟ ਚੁੱਕੇ ਇਸ ਖਿਡਾਰੀ ਦੀ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਹ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ।

davinder singh kang player: ਅੰਤਰਰਾਸ਼ਟਰੀ ਖਿਡਾਰੀ ਕੰਗ ਦੀ ਸਰਕਾਰ ਨੂੰ ਗੁਹਾਰਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਉੁਨ੍ਹਾਂ ਨੂੰ ੧੦੭ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਇਸ ਸੂਚੀ ਵਿੱਚ ਖਿਡਾਰੀਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਕਾਮਨਵੈਲਥ ਖੇਡਾਂ, ਅਤੇ ਏਸ਼ੀਅਨ ਖੇਡਾਂ ਵਿਚ ਹੋਣ ਵਾਲੀਆਂ ਓਲਪਿੰਕ ਖੇਡਾਂ ਲਈ ਤਿਆਰੀ ਕਰਵਾਉਣ ਲਈ ਆਰਥਕ ਮਦਦ ਪ੍ਰਦਾਨ ਕਰਵਾਈ ਜਾਂਦੀ ਹੈ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਕੰਗ ਉਹੀ ਖਿਡਾਰੀ ਹਨ, ਜਿਹਨਾਂ ਨੇ ਇਸੇ ਸਾਲ ਲੰਡਨ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਵਿਚ ਭਾਗ ਲਿਆ ਸੀ ਅਤੇ ਉਹ ਨੇਜ਼ਾ ਸੁੱਟਣ ਦੀ ਖੇਡ ਦੇ ਫ਼ਾਈਨਲ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਸਨ। ਇਨ੍ਹਾਂ ਨੇ ਉਥੇ ੮੪.੫੭ ਮੀਟਰ ਨੇਜ਼ਾ ਸੁਟਿਆ ਸੀ।

davinder singh kang player: ਅੰਤਰਰਾਸ਼ਟਰੀ ਖਿਡਾਰੀ ਕੰਗ ਦੀ ਸਰਕਾਰ ਨੂੰ ਗੁਹਾਰਕੰਗ ਅਨੁਸਾਰ ਉਹ ਪਿਛਲੇ ੨ ਸਾਲਾਂ ਵਿਚ ਕੇਵਲ ਦੋ ਦਿਨ ਹੀ ਆਪਣੇ ਘਰ ਗਏ ਹਨ ਕਿਉਂਕਿ ਉਹਨ ਅਜੇ ਲਈ ਆਪਣੀ ਖੇਡ ਦਾ ਅਭਿਆਸ ਕਰਦੇ ਰਹਿੰਦੇ ਹਨ।

ਉਹਨਾਂ ਨੇ ਕਿਹਾ ਕਿ ਉਹ ਫ਼ੌਜ ਵਿਚ ਸੂਬੇਦਾਰ ਵਜੋਂ ਕੰਮ ਕਰਦੇ ਹਨ ਪਰ ਤਨਖਾਹ ਦੇ ਪੈਸਿਆਂ ਨਾਲ ਖੇਡ ਮੁਕਾਬਲਿਆਂ  ਲਈ ਸਮਾਨ ਲਿਆਉਣਾ ਮੁਸ਼ਕਿਲ ਹੋ ਜਾਂਦਾ ਹੈ।

davinder singh kang player: ਅੰਤਰਰਾਸ਼ਟਰੀ ਖਿਡਾਰੀ ਕੰਗ ਦੀ ਸਰਕਾਰ ਨੂੰ ਗੁਹਾਰਅੱਗੇ ਕੰਗ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਉਹ ਇਟਲੀ ਵਿਚ ਜਾ ਕੇ ਵੱਸਣਾ ਜ਼ਿਆਦਾ ਬਿਹਤਰ ਸਮਝਣਗੇ। ਉਥੇ ਦੇ ਕਲੱਬ ਨੇ ਵੀ ਇਹਨਾਂ ਨੂੰ ਮਾਲੀ ਸਹਾਇਤਾ ਦਾ ਯਕੀਨ ਦਵਾਇਆ ਹੈ।

ਪਰ ਕੰਗ ਅਨੁਸਾਰ ਉਹ ਪੰਜਾਬ ਅਤੇ ਭਾਰਤ ਰਹਿ ਕੇ ਹੀ ਆਪਣਾ ਖੇਡ ਸਫਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ, ਪਰ ਇਸ ਗੱਲ 'ਚ ਅਗਰ ਸਰਕਾਰੀ ਅਧਿਕਾਰੀ ਉਹਨਾਂ ਦੀ ਮਦਦ ਲਈ ਤਿਆਰ ਹੁੰਦੇ ਹਨ ਤਾਂ ਹੀ ਇੱਦਾਂ ਹੋਣਾ ਮੁਮਕਿਨ ਹੈ ਨਹੀਂ ਤਾਂ ਉਹਨਾਂ ਮਜਬੂਰਨ ਇਟਲੀ ਜਾ ਕੇ ਵੱਸਣਾ ਪਵੇਗਾ।

—PTC News

Related Post