ਮੁਰਦਾ ਸਮਝ ਕੇ ਮ੍ਰਿਤਕ ਨੂੰ ਰੱਖਿਆ ਫ੍ਰਿਜ 'ਚ, ਖੋਲ੍ਹਿਆ ਦਰਵਾਜ਼ਾ ਤਾਂ ਨਿਕਲੀ ਜ਼ਿੰਦਾ 

By  Joshi July 3rd 2018 12:00 PM -- Updated: July 3rd 2018 12:45 PM

ਮੁਰਦਾ ਸਮਝ ਕੇ ਮ੍ਰਿਤਕ ਨੂੰ ਰੱਖਿਆ ਫ੍ਰਿਜ 'ਚ, ਖੋਲ੍ਹਿਆ ਦਰਵਾਜ਼ਾ ਤਾਂ ਨਿਕਲੀ ਜ਼ਿੰਦਾ ਕੀ ਹੋਵੇ ਜੇਕਰ ਤੁਹਾਨੂੰ ਕੋਈ ਦੱਸੇ ਕਿ ਮੈਡੀਕਲ ਮਾਹਰਾਂ ਵੱਲੋਂ ਕਿਸੇ ਨੂੰ ਮੁਰਦਾ ਘੋਸ਼ਿਤ ਕਰ ਕੇ ਮੁਰਦਾਘਰ ਦੁ ਫ੍ਰੀਜ਼ਰ 'ਚ ਰੱਖਿਆ ਗਿਆ ਪਰ ਫਿਰ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਔਰਤ ਜ਼ਿੰਦਾ ਨਿਕਲੀ। ਇੱਥੇ ਤੁਹਾਡਾ ਹੈਰਾਨ ਹੋਣਾ ਬਣਦਾ ਹੈ, ਪਰ ਇਹ ਸੱਚ ਹੈ। ਅਜਿਹਾ ਹੀ ਇਕ ਮਾਮਲਾ ਦੱਖਣੀ ਅਫਰੀਕਾ ਦਾ ਸਾਹਮਣੇ ਆਇਆ ਹੈ। ਦਰਅਸਲ, ਇਕ ਸੜਕ ਹਾਦਸੇ 'ਚ ਅਧਿਕਾਰੀਆਂ ਵੱਲੋਂ ਇੱਕ ਔਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ। ਸੋਮਵਾਰ ਨੂੰ ਮਹਿਲਾ ਨੂੰ ਮੁਰਦਾਘਰ ਲਿਆਂਦਾ ਗਿਆ ਪਰ ਜਦੋਂ ਮੁਰਦਾਘਰ ਦੇ ਕਰਮਚਾਰੀਆਂ ਵੱਲੋਂ ਉਸਦੀ ਲਾਸ਼ ਕੱਢੀ ਗਈ ਤਾਂ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਕਿਉਂ ਕਿ ਔਰਤ ਜ਼ਿੰਦਾ ਸੀ ਅਤੇ ਉਸ ਦੇ ਸਾਹ ਚੱਲ ਰਹੇ ਸਨ। dead body alive in fridgeਅਧਿਕਾਰੀ ਮੁਤਾਬਕ, ੨੪ ਜੂਨ ਨੂੰ ਕਾਰਲੇਟਨਵਿਲੇ 'ਚ ਮਹਿਲਾ ਨੂੰ ਮ੍ਰਿਤਕ ਐਲਾਨਿਆ ਗਿਆ ਸੀ। ਡਿਸਟ੍ਰੈੱਸ ਚਿਤਾਵਨੀ ਦੇ ਆਪਰੇਸ਼ਨ ਮੈਨੇਜਰ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ  ਸਾਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ ਜਦਕਿ ਅਸੀਂ ਪ੍ਰਕਿਰਿਆ ਪੂਰੀ ਕੀਤੀ ਸੀ। ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਸੀ। —PTC News

Related Post