ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨੂੰ ਸੂਬਾ ਸਰਕਾਰ ਇਕ ਵਾਰ ਫਿਰ ਤੋਂ ਦਿਖਾ ਗਈ ਅੰਗੂਠਾ, ਪੜੋ ਪੂਰੀ ਖਬਰ

By  Jashan A August 5th 2021 03:59 PM

ਚੰਡੀਗੜ੍ਹ: ਪੰਜਾਬ ਕੈਬਨਿਟ ਸਬ ਕਮੇਟੀ ਤੇ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵਿਚਾਲੇ ਤਨਖਾਹ ਸੋਧਣ ਦੇ ਅੰਕ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਸੀ। ਪਰ ਸਰਕਾਰ ਨੇ ਮੁਲਾਜ਼ਮਾਂ ਨੂੰ ਇੱਕ ਵਾਰ ਫਿਰ ਤੋਂ ਅੰਗੂਠਾ ਦਿਖਾ ਦਿੱਤਾ ਹੈ। ਸਰਕਾਰ ਨੇ ਬੜੇ ਟੇਢੇ ਢੰਗ ਨਾਲ ਮੁਲਾਜ਼ਮਾਂ ਨੂੰ 2.59 ਗੁਣਾਂਕ ਅੰਕ ਤਕ ਹੀ ਸੀਮਤ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੜੀ ਸਫਾਈ ਨਾਲ ਤਨਖਾਹਾਂ 'ਚ 15 ਫੀਸਦ ਵਾਧਾ ਕਰਨ ਦੀ ਆੜ ਹੇਠ ਮੁਲਾਜ਼ਮਾਂ ਉਪਰ ਗੁਣਾਂ ਅੰਕ 2.59 ਹੀ ਥੋਪਿਆ ਹੈ।

ਹੋਰ ਪੜ੍ਹੋ: ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅੜੀ ਕਾਰਨ ਸਰਕਾਰ ਤੇ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੀ ਗੱਲ ਟੁੱਟੀ

ਤੁਹਾਨੂੰ ਦੱਸ ਦੇਈਏ ਕਿ ਮੁਲਾਜ਼ਮ ਫਰੰਟ 2.59 ਦੀ ਥਾਂ 2.72 ਗੁਣਾਂਕ ਅੰਕ ਦੀ ਮੰਗ ਕਰ ਰਿਹਾ ਸੀ, ਪਰ ਵਿੱਤ ਮੰਤਰੀ ਨੇ ਗੁਣਾਂਕ ਅੰਕ 2.59 ਤੇ 2.25 ਦੀ ਥਾਂ ਤਨਖਾਹਾਂ ਵਿਚ 15 ਫੀਸਦ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਮਾਹਰਾਂ ਅਨੁਸਾਰ ਤਨਖਾਹਾਂ ਵਿਚ 15 ਫੀਸਦ ਵਾਧਾ ਕਰਨ ਦਾ ਅਰਥ ਗੁਣਾਂਕ ਅੰਕ 2.59 ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਕੱਲ੍ਹ ਮੁਲਾਜ਼ਮ ਫਰੰਟ ਨਾਲ ਮੀਟਿੰਗ ਕਰਨ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਗੁਣਾਂਕ ਅੰਕ ਵਧਾਉਣ ਦੀ ਥਾਂ ਤਨਖਾਹਾਂ ਵਿਚ 15 ਫੀਸਦ ਵਾਧਾ ਕਰਨ ਦਾ ਐਲਾਨ ਕੀਤਾ ਸੀ।

-PTC News

Related Post