ਰੱਖਿਆ ਮੰਤਰੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ 75 ਉਤਪਾਦ ਕੀਤੇ ਲਾਂਚ
Riya Bawa
July 12th 2022 08:10 AM --
Updated:
July 12th 2022 08:13 AM
ਨਵੀਂ ਦਿੱਲੀ: ਦਿੱਲੀ ਦੇ ਵਿਗਿਆਨ ਭਵਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਡਿਫੈਂਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਹੁਤ ਵਧੀਆ ਕੰਮ ਕੀਤਾ ਗਿਆ ਹੈ। ਮੈਨੂੰ ਯਕੀਨ ਹੈ ਕਿ ਭਵਿੱਖ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਚੰਗੇ ਕੰਮ ਹੁੰਦੇ ਰਹਿਣਗੇ। ਇਹ ਸਭਿਅਤਾ ਦੇ ਵਿਕਾਸ ਵਿੱਚ ਚੰਗਾ ਕੰਮ ਕਰ ਰਿਹਾ ਹੈ, ਇਹੀ ਨਹੀਂ, ਇਹ ਮਨੁੱਖਤਾ ਦੇ ਵਿਕਾਸ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਵੀ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਵੱਲੋਂ ਆਯੋਜਿਤ ਪਹਿਲੀ ਵਾਰ 'AI ਇਨ ਡਿਫੈਂਸ' (AIDef) ਸਿੰਪੋਜ਼ੀਅਮ ਅਤੇ ਪ੍ਰਦਰਸ਼ਨੀ ਦੌਰਾਨ 75 ਨਵੀਆਂ ਵਿਕਸਤ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕਾਂ ਨੂੰ ਲਾਂਚ ਕੀਤਾ।