ਦਿੱਲੀ 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਸਾਹ ਲੈਣਾ ਹੋ ਰਿਹੈ ਮੁਸ਼ਕਿਲ

By  Jashan A December 6th 2018 06:32 PM

ਦਿੱਲੀ 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਸਾਹ ਲੈਣਾ ਹੋ ਰਿਹੈ ਮੁਸ਼ਕਿਲ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਿਨ ਬ ਦਿਨ ਬਹੁਤ ਜਿਆਦਾ ਵੱਧ ਰਿਹਾ ਹੈ। ਜਿਸ ਨਾਲ ਹੁਣ ਦਿੱਲੀ ਵਿੱਚ ਸਾਹ ਲੈਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਪ੍ਰਦੂਸ਼ਣ ਵਧਣ ਕਾਰਨ ਦਿੱਲੀ ਧੁੰਦਲੀ ਦਿਖਾਈ ਦੇ ਰਹੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ ਦਾ ਮੌਸਮ ਇਸ ਤਰਾਂ ਹੀ ਰਹੇਗਾ।

delhi pollution ਦਿੱਲੀ 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਸਾਹ ਲੈਣਾ ਹੋ ਰਿਹੈ ਮੁਸ਼ਕਿਲ

ਕੇਂਦਰੀ ਪ੍ਰਦੂਸ਼ਣ ਕੰਟਰੋਲ (ਸੀ.ਪੀ.ਸੀ.ਬੀ.)ਨੇ ਅੱਜ ਦਿੱਲੀ ਦੇ ਪੰਜਾਬੀ ਬਾਗ 'ਚ ਏਅਰ ਕੁਆਲਟੀ ਇੰਡੈਕਸ (ਈ.ਕਿਊ.ਆਈ ) 999 ਦਰਜ਼ ਕੀਤਾ,ਪਰ ਦਿੱਲੀ ਵਿੱਚ ਸਧਾਰਨ 346 ਦਰਜ ਕੀਤਾ ਗਿਆ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਨ ਹੈ।

delhi pollution ਦਿੱਲੀ 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਸਾਹ ਲੈਣਾ ਹੋ ਰਿਹੈ ਮੁਸ਼ਕਿਲ

ਜਾਣਕਾਰੀ ਮੁਤਾਬਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਦਾ ਕਹਿਣਾ ਹੈ ਕਿ ਵੀਰਵਾਰ ਸਵੇਰੇ ਦਿੱਲੀ ਦਾ (ਈ.ਕਿਊ.ਆਈ ) ਬਹੁਤ ਖਰਾਬ ਪੱਧਰ ਤੇ ਪਹੁੰਚ ਗਿਆ। ਜਾਂਚ ਦੇ ਮੁਤਾਬਕ ਜਿਸ ਨੂੰ ਲੈ ਕੇ ਪ੍ਰਦੂਸ਼ਣ ਕੰਟਰੋਲ ਬਹੁਤ ਫ਼ਿਕਰਮੰਦ ਨਜਰ ਆ ਰਿਹਾ ਹੈ।

delhi pollution ਦਿੱਲੀ 'ਚ ਪ੍ਰਦੂਸ਼ਣ ਦਾ ਕਹਿਰ ਜਾਰੀ, ਸਾਹ ਲੈਣਾ ਹੋ ਰਿਹੈ ਮੁਸ਼ਕਿਲ

ਦਿੱਲੀ ਯੂਨੀਵਰਸਿਟੀ 'ਚ ਪ੍ਰਦੂਸ਼ਕ ਤੱਤ ਪੀ. ਐੱਮ 2.5 ਦਾ ਪੱਧਰ 324 ਅਤੇ ਪੀ. ਐੱਮ 10 ਦਾ ਪੱਧਰ 248 ਦਰਜ ਕੀਤਾ ਗਿਆ ਹੈ। ਸੀ. ਪੀ. ਸੀ. ਬੀ. ਡਾਟੇ ਦੇ ਮੁਤਾਬਕ ਗਾਜ਼ੀਆਬਾਦ 'ਚ ਪ੍ਰਦੂਸ਼ਣ ਦਾ ਪੱਧਰ 404 ਦਰਜ ਕੀਤਾ ਗਿਆ ਪਰ ਫਰੀਦਾਬਾਦ ਅਤੇ ਨੋਇਡਾ 'ਚ ਹਵਾ ਕੁਆਲਿਟੀ 'ਬਹੁਤ ਖਰਾਬ' ਦਰਜ ਕੀਤੀ ਗਈ।

-PTC News

Related Post