ਦਿੱਲੀ 'ਚ ਨਿਰਮਾਣ ਅਧੀਨ ਡਿੱਗੀ ਇਮਾਰਤ, ਚੱਲ ਰਿਹਾ ਸੀ ਕੋਚਿੰਗ ਸੈਂਟਰ , ਫ਼ਸੇ ਵਿਦਿਆਰਥੀ

By  Shanker Badra January 25th 2020 06:51 PM -- Updated: January 25th 2020 06:55 PM

ਦਿੱਲੀ 'ਚ ਨਿਰਮਾਣ ਅਧੀਨਡਿੱਗੀ ਇਮਾਰਤ, ਚੱਲ ਰਿਹਾ ਸੀ ਕੋਚਿੰਗ ਸੈਂਟਰ , ਫ਼ਸੇ ਵਿਦਿਆਰਥੀ:ਨਵੀਂ ਦਿੱਲੀ : ਦਿੱਲੀ ਦੇ ਭਜਨਪੁਰਾ ਇਲਾਕੇ 'ਚ ਅੱਜ ਨਿਰਮਾਣ ਅਧੀਨ ਇੱਕ ਇਮਾਰਤ ਦੇ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਇਮਾਰਤ 'ਚ ਇੱਕ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ। ਇਸ ਹਾਦਸੇ 'ਚ ਕੁਝ ਵਿਦਿਆਰਥੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। [caption id="attachment_383399" align="aligncenter" width="300"]Delhi Building under construction in Bhajanpura , Students Feared ਦਿੱਲੀ 'ਚ ਨਿਰਮਾਣ ਅਧੀਨਡਿੱਗੀ ਇਮਾਰਤ, ਚੱਲ ਰਿਹਾ ਸੀ ਕੋਚਿੰਗ ਸੈਂਟਰ , ਫ਼ਸੇ ਵਿਦਿਆਰਥੀ[/caption] ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਸੱਤ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਵਿਚ ਜੁਟ ਗਈਆਂ ਹਨ। ਫਿਲਹਾਲ ਹਾਦਸੇ ਵਿੱਚ ਹੋਏ ਨੁਕਸਾਨ ਬਾਰੇ ਜਾਣਕਾਰੀ ਨਹੀਂ ਮਿਲੀ। ਇਸ ਮੌਕੇ 'ਤੇ ਫਿਲਹਾਲ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਹੁਣ ਤੱਕ 12 ਵਿਦਿਆਰਥੀਆਂ ਨੂੰ ਬਚਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ। -PTCNews

Related Post