ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ 

By  Shanker Badra April 22nd 2021 03:54 PM

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੰਜਾਬ ,ਦਿੱਲੀ, ਮਹਾਰਾਸ਼ਟਰ ਤੋਂ ਲੈ ਕੇ ਉੱਤਰ-ਪ੍ਰਦੇਸ਼ ਤੱਕ ਕਈ ਸੂਬਿਆਂ ਦੇ ਹਸਪਤਾਲ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ। ਜਿਸ ਨਾਲ ਕੋਰੋਨਾ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਰਾਜਧਾਨੀ ਦਿੱਲੀ ਵਿਚ ਕੋਰੋਨਾ ਨੂੰ ਲੈ ਕੇ ਹਾਲਾਤ ਕਾਫ਼ੀ ਵਿਗੜ ਚੁੱਕੇ ਹਨ। ਆਕਸੀਜਨ ਦੀ ਕਮੀ ਨਾਲ ਕੁਝ ਦਿਨਾਂ ਤੋਂ ਦਿੱਲੀ ਵਿਚ ਹਫੜਾ-ਦਫੜੀ ਮਚੀ ਹੋਈ ਹੈ। [caption id="attachment_491625" align="aligncenter" width="300"]Delhi ch corona nal vigde halat, kay hospitals ch kujh hi ghantia di pending Oxygen ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ[/caption] ਪੜ੍ਹੋ ਹੋਰ ਖ਼ਬਰਾਂ : ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਨੂੰ 700 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਦੀ ਲੋੜ ਹੈ। ਸਰਕਾਰ ਦੀ ਮੰਗ ਉੱਤੇ ਕੇਂਦਰ ਸਰਕਾਰ ਨੇ ਬੁੱਧਵਾਰ ਦਿੱਲੀ ਨੂੰ 378 ਮੀਟ੍ਰਿਕ ਟਨ ਦਾ ਕੋਟਾ ਵਧਾ ਕੇ 480 ਮੀਟ੍ਰਿਕ ਟਨ ਕਰ ਦਿੱਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਕਈ ਕੰਪਨੀਆਂ ਤੋਂ ਆਕਸੀਜਨ ਆਉਣੀ ਹੈ ਪਰ ਦੂਜੇ ਸੂਬਿਆਂ ਨੇ ਕੁਝ ਸਮੱਸਿਆ ਖੜ੍ਹੀ ਕੀਤੀ ਹੈ। [caption id="attachment_491626" align="aligncenter" width="300"]Delhi ch corona nal vigde halat, kay hospitals ch kujh hi ghantia di pending Oxygen ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ[/caption] ਉਨ੍ਹਾਂ ਦੱਸਿਆ ਕਿ ਦਿੱਲੀ ਆਉਣ ਵਾਲੀ ਆਕਸੀਜਨ ਨੂੰ ਰੋਕ ਦਿੱਤਾ ਗਿਆ ਹੈ। ਸੂਬੇ ਕਹਿ ਰਹੇ ਹਨ ਕਿ ਪਹਿਲਾਂ ਆਪਣੇ ਸੂਬੇ ਨੂੰ ਆਕਸੀਜਨ ਦੇਣਗੇ ਫਿਰ ਦਿੱਲੀ ਨੂੰ ਜਾਣ ਦੇਣਗੇ। ਇਹ ਠੀਕ ਗੱਲ ਨਹੀਂ ਹੈ। ਕੋਟਾ ਕੇਂਦਰ ਨੇ ਵਧਾਇਆ ਹੈ, ਇਸ ਲਈ ਦਿੱਲੀ ਦੇ ਹਿੱਸੇ ਦੀ ਆਕਸੀਜਨ ਮਿਲਣੀ ਚਾਹੀਦੀ ਹੈ। ਅਰਵਿੰਦ ਕੇਂਜਰੀਵਾਲ ਨੇ ਕਿਹਾ ਕਿ ਇਹ ਸੰਟਕ ਦੀ ਘੜੀ ਹੈ, ਸਾਨੂੰ ਸੂਬਿਆਂ ਦੀਆਂ ਸਰਹੱਦਾਂ ਵਿਚ ਨਹੀਂ ਵੰਡੇ ਜਾਣਾ ਚਾਹੀਦਾ ਹੈ। [caption id="attachment_491624" align="aligncenter" width="300"]Delhi ch corona nal vigde halat, kay hospitals ch kujh hi ghantia di pending Oxygen ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ[/caption] ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੂਬਿਆਂ ਵਿਚ ਵੰਡੇ ਗਏ ਤਾਂ ਭਾਰਤ ਨਹੀਂ ਬਚੇਗਾ। ਇਕ ਹੋ ਕੇ ਲੜਾਂਗੇ ਤਾਂ ਮਜ਼ਬੂਤ ਹੋਵਾਂਗੇ। ਦੂਜੇ ਸੂਬਿਆਂ ਨੂੰ ਅਪੀਲ ਹੈ ਕਿ ਅਸੀਂ ਸਾਰੇ ਇਕ ਹੋ ਕੇ ਲੜਾਂਗੇ ਤਾਂ ਚੰਗੀ ਤਰ੍ਹਾਂ ਲੜਾਈ ਲੜ੍ਹ ਸਕਾਂਗੇ। ਦਿੱਲੀ ਤੋਂ ਦੂਜੇ ਸੂਬਿਆਂ ਦੀ ਮਦਦ ਦੇਣੀ ਹੋਵੇਗੀ ਤਾਂ ਅਸੀਂ ਦੂਜੇ ਸੂਬਿਆਂ ਨੂੰ ਦੇਵਾਂਗੇ। ਡਾਕਟਰ ਕਿਸੇ ਸੂਬੇ ਨੂੰ ਦੇਣੇ ਹੋਣਗੇ ਤਾਂ ਅਸੀਂ ਉਹ ਵੀ ਕਰਾਂਗੇ। ਕੋਈ ਮਦਦ ਦੇਣੀ ਹੋਵੇਗੀ ਤਾਂ ਉਹ ਵੀ ਦੇਵਾਂਗੇ। [caption id="attachment_491623" align="aligncenter" width="286"]Delhi ch corona nal vigde halat, kay hospitals ch kujh hi ghantia di pending Oxygen ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ[/caption] ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕੇਂਦਰ ਨੇ ਕੁਝ ਆਕਸੀਜਨ ਓਡਿਸ਼ਾ ਤੋਂ ਦੇਣ ਦੀ ਮਨਜ਼ੂਰੀ ਦਿੱਤੀ ਹੈ। ਉਥੋਂ ਆਕਸੀਜਨ ਆਉਣ ਵਿਚ ਸਮਾਂ ਲੱਗੇਗਾ। ਇਸ ਲਈ ਅਸੀਂ ਹਵਾਈ ਜਹਾਜ਼ ਦੇ ਰਾਹੀਂ ਆਕਸੀਜਨ ਲਿਆਵਾਂਗੇ। ਦਿੱਲੀ ਨੂੰ ਆਕਸੀਜਨ ਦੀ ਕਮੀ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਦੇ ਨਾਲ-ਨਾਲ ਦਿੱਲੀ ਹਾਈ ਕੋਰਟ ਦਾ ਵੀ ਧੰਨਵਾਦ ਕਰਦੇ ਹਾਂ। ਹਾਈ ਕੋਰਟ ਨੇ ਵੀ ਪਿਛਲੇ ਦੋ ਤਿੰਨ ਦਿਨਾਂ ਵਿਚ ਸਾਡੀ ਬਹੁਤ ਮਦਦ ਕੀਤੀ ਹੈ। [caption id="attachment_491622" align="aligncenter" width="300"]Delhi ch corona nal vigde halat, kay hospitals ch kujh hi ghantia di pending Oxygen ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ[/caption] ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਕੋਰੋਨਾ ਮਹਾਮਾਰੀ ਦੇ ਕਾਰਨ ਬਹੁਤ ਬੁਰੇ ਦੌਰ ਤੋਂ ਲੰਘ ਰਹੀ ਹੈ। ਇਸ ਵਿਚਾਲੇ ਹਸਪਤਾਲਾਂ ਵਿਚ ਬੈੱਡਸ ਦੀ ਕਮੀ ਦੇ ਨਾਲ-ਨਾਲ ਆਕਸੀਜਨ ਦੀ ਵੀ ਕਿੱਲਤ ਹੈ। ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿਚ ਅਜੇ 8800 ਕਿਊਬਿਕ ਮੀਟਰ ਆਕਸੀਜਨ ਸਟੋਰ ਹੈ। ਹਸਪਤਾਲ ਮੁਤਾਬਕ ਇਹ ਕੱਲ ਸਵੇਰੇ 10 ਵਜੇ ਤੱਕ ਚੱਲ ਸਕੇਗੀ। [caption id="attachment_491621" align="aligncenter" width="300"]Delhi ch corona nal vigde halat, kay hospitals ch kujh hi ghantia di pending Oxygen ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ[/caption] ਦਿੱਲੀ ਦੇ ਰੋਹਿਣੀ ਵਿਚ ਮੌਜੂਦ ਸਰੋਜ ਹਸਪਤਾਲ ਵਿਚ ਵੀ ਆਕਸੀਜਨ ਦਾ ਸਟਾਕ ਸਿਰਫ ਕੁਝ ਹੀ ਘੰਟੇ ਚੱਲ ਸਕੇਗਾ। ਹਸਪਤਾਲ ਦਾ ਕਹਿਣਾ ਹੈ ਕਿ INOX ਤੋਂ ਉਨ੍ਹਾਂ ਦੀ ਸਪਲਾਈ ਆਉਂਦੀ ਹੈ ਪਰ ਵੈਂਡਰ ਰਾਤ ਤੋਂ ਹੀ ਗੱਲ ਨਹੀਂ ਕਰ ਰਿਹਾ ਹੈ। ਹਰ ਰੋਜ਼ ਹਸਪਤਾਲ ਨੂੰ 2700 ਕਿਊਬਿਕ ਮੀਟਰ ਆਕਸੀਜਨ ਦੀ ਲੋੜ ਹੁੰਦੀ ਹੈ, ਇਥੇ 130 ਕੋਰੋਨਾ ਮਰੀਜ਼ ਦਾਖਲ ਹਨ। ਪੜ੍ਹੋ ਹੋਰ ਖ਼ਬਰਾਂ : ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ   [caption id="attachment_491625" align="aligncenter" width="300"]Delhi ch corona nal vigde halat, kay hospitals ch kujh hi ghantia di pending Oxygen ਦਿੱਲੀ 'ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ[/caption] ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਵੀ ਕੁਝ ਹੀ ਘੰਟਿਆਂ ਦੀ ਆਕਸੀਜਨ ਬਚੀ ਹੈ, ਜਿਸ ਦੇ ਕਾਰਨ ਹਸਪਤਾਲ ਵਿਚ ਸੰਕਟ ਖੜ੍ਹਾ ਹੋ ਗਿਆ ਹੈ। ਇਸ ਹਸਪਤਾਲ ਨੂੰ ਹਰ ਦਿਨ 5 ਤੋਂ 6 ਟਨ ਆਕਸੀਜਨ ਦੀ ਲੋੜ ਹੁੰਦੀ ਹੈ। ਇਥੇ ਤਕਰੀਬਨ 900 ਮਰੀਜ਼ ਦਾਖਲ ਹਨ। ਦਿੱਲੀ ਦੇ ਮਾਤਾ ਚਾਨਣ ਦੇਵੀ ਹਸਪਤਾਲ ਵਿਚ ਵੀਰਵਾਰ ਸਵੇਰੇ ਆਕਸੀਜਨ ਖਤਮ ਹੋ ਗਿਆ ਸੀ। ਇਥੇ ਤਕਰੀਬਨ 200 ਤੋਂ ਜ਼ਿਆਦਾ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੈ। -PTCNews

Related Post