ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਉਣਗੇ ਅੰਮ੍ਰਿਤਸਰ

By  Shanker Badra February 19th 2019 10:09 AM -- Updated: February 19th 2019 10:14 AM

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਉਣਗੇ ਅੰਮ੍ਰਿਤਸਰ:ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਆਉਣਗੇ।ਇਸ ਦੌਰਾਨ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਰਿਸੈਪਸ਼ਨ 'ਚ ਸ਼ਿਰਕਤ ਕਰਨਗੇ। [caption id="attachment_258674" align="aligncenter" width="300"]Delhi CM Arvind Kejriwal today Will VisitAmritsar ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਉਣਗੇ ਅੰਮ੍ਰਿਤਸਰ[/caption] ਜਾਣਕਾਰੀ ਅਨੁਸਾਰ ਕੇਜਰੀਵਾਲ ਦਾ ਲੋਕ ਸਭਾ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਘਰ ਪਿੰਡ ਜਗਦੇਵ ਕਲਾਂ ਜਾਣ ਦਾ ਵੀ ਪ੍ਰੋਗਰਾਮ ਹੈ। [caption id="attachment_258675" align="aligncenter" width="300"]Delhi CM Arvind Kejriwal today Will VisitAmritsar ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਉਣਗੇ ਅੰਮ੍ਰਿਤਸਰ[/caption] ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ 17 ਫ਼ਰਵਰੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਸੁਖਰਾਜ ਸਿੰਘ ਬੱਲ ਨਾਲ ਵਿਆਹ ਹੋਇਆ ਹੈ।ਜਿਸ ਤੋਂ ਬਾਅਦ ਪ੍ਰੋ. ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਬੱਲ ਵੱਲੋਂ ਰਿਸੈਪਸ਼ਨ ਰੱਖੀ ਗਈ ਹੈ। -PTCNews

Related Post