ਕੋਰੋਨਾ ਮਾਮਲਿਆਂ 'ਚ ਵਾਧੇ ਨੇ ਵਧਾਈਆਂ ਦਿੱਲੀ ਦੀਆਂ ਪਾਬੰਦੀਆਂ

By  Jagroop Kaur April 11th 2021 04:47 PM

ਦਿੱਲੀ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸ਼ਨੀਵਾਰ ਦੇਰ ਰਾਤ ਨੂੰ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਕੌਮੀ ਰਾਜਧਾਨੀ ਵਿਚ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਖਤ ਪਾਬੰਦੀਆਂ ਦਾ ਐਲਾਨ ਕੀਤਾ। ਮੈਟਰੋ, ਡੀਟੀਸੀ ਅਤੇ ਕਲਸਟਰ ਬੱਸਾਂ ਨੂੰ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਦਿੱਤੀ ਗਈ ਹੈ, ਇਸ ਤੋਂ ਇਲਾਵਾ ਵਿਆਹ ਸਮਾਰੋਹ ਵਿੱਚ 50 ਮਹਿਮਾਨ ਸ਼ਾਮਲ ਹੋ ਸਕਣਗੇ |

Lockdown not an option in Delhi, will announce some more restrictions to  check Covid spread: Kejriwal | Cities News,The Indian Express

ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ ‘ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ ‘ਚ ਫ਼ਿਰ ਲੱਗਾ ਮੁਕੰਮਲ ਕਰਫ਼ਿਊ 

ਕੇਜਰੀਵਾਲ ਨੇ ਕਿਹਾ ਕਿ ਮੈਂ ਤਾਲਾਬੰਦੀ ਦੇ ਹੱਕ ’ਚ ਨਹੀਂ ਹਾਂ। ਕਿਸੇ ਵੀ ਸਰਕਾਰ ਨੂੰ ਤਾਲਾਬੰਦੀ ਉਦੋਂ ਲਗਾਉਣੀ ਚਾਹੀਦਾ ਹੈ ਜਦੋਂ ਹਸਪਤਾਲਾਂ ਦੀ ਸਥਿਤੀ ਬੇਹੱਦ ਗੰਭੀਰ ਹੋ ਜਾਵੇ। ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ। ਜੇਕਰ ਦਿੱਲੀ ਦੇ ਹਸਪਤਾਲਾਂ ’ਚ ਬੈੱਡ ਘੱਟ ਪੈ ਗਏ ਤਾਂ ਹੋ ਸਕਦਾ ਹੈ ਕਿ ਦਿੱਲੀ ’ਚ ਤਾਲਾਬੰਦੀ ਲਗਾਉਣੀ ਪੈ ਜਾਵੇ।Delhi witnessing 4th wave of COVID-19, no plan to impose lockdown yet: CM  Arvind Kejriwal - The Economic Times Video | ET Now

Read More : ਮੁੱਖ ਮੰਤਰੀ ਦੇ ਭਰੋਸੇ ਮਗਰੋਂ ਆੜ੍ਹਤੀਆਂ ਵੱਲੋਂ ਆਪਣੀ ਹੜਤਾਲ ਖ਼ਤਮ ਕਰਕੇ...

ਕੇਜਰੀਵਾਲ ਨੇ ਦੱਸਿਆ ਕਿ ਕੋਰੋਨਾ ਦੀ ਚੌਥੀ ਲਹਿਰ ਬੇਹੱਦ ਖਤਰਨਾਕ ਹੈ ਅਤੇ ਇਸ ਨਾਲ ਨਜਿੱਠਣ ਲਈ ਅਸੀਂ ਸਾਰਿਆਂ ਦਾ ਸਹਿਯੋਗ ਲੈ ਰਹੇ ਹਾਂ। ਇਸ ਤੋਂ ਨਿਜਾਤ ਪਾਉਣ ਲਈ ਦਿੱਲੀ ਸਰਕਾਰ ਤਿੰਨ ਪੜਾਵਾਂ ’ਚ ਕੰਮ ਕਰ ਰਹੀ ਹੈ।Full List Of Restrictions Announced By Delhi As Covid Cases Spike

Read More : PM ਨਰੇਂਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ,ਕੋਰੋਨਾ ਵਾਇਰਸ ਦੇ ਮਾਮਲੇ ‘ਚ...

ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤਾਂ ਹੀ ਰੁਕ ਸਕਦਾ ਹੈ ਜਦੋਂ ਜਨਤਾ ਸੁਚੇਤ ਰਹੇ। ਜਦੋਂ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ। ਜੇਕਰ ਜ਼ਰੂਰੀ ਕੰਮ ਨਹੀਂ ਹੈ ਤਾਂ ਘਰ ਅੰਦਰ ਹੀ ਰਹੋ, ਸਮਾਜਿਕ ਆਯੋਜਨਾਂ ’ਚ ਘੱਟ ਤੋਂ ਘੱਟ ਸ਼ਾਮਲ ਹੋਵੋ। ਉਨ੍ਹਾਂ ਕਿਹਾ ਕਿ ਵਧਦੇ ਕੋਰੋਨਾ ਨੂੰ ਵੇਖਦੇ ਹੋਏ ਸਰਕਾਰ ਨੂੰ ਮਜ਼ਬੂਰਨ ਕੁਝ ਜ਼ਿਆਦਾ ਪਾਬੰਦੀਆਂ ਲਗਾਉਣੀਆਂ ਪਈਆਂ ਹਨ।

ਕੇਜਰੀਵਾਲ ਨੇ ਅਪੀਲ ਕੀਤੀ ਕਿ ਜੇਕਰ ਬਹੁਤ ਜ਼ਰੂਰੀ ਲੱਗੇ ਤਾਂ ਹੀ ਹਸਪਤਾਲ ਜਾਓ ਨਹੀਂ ਤਾਂ ਘਰ ’ਚ ਹੀ ਇਕਾਂਤਵਾਸ ’ਚ ਰਹੋ। ਜੇਕਰ ਸਾਧਾਰਣ ਲੱਛਣ ਵਾਲੇ ਵੀ ਹਸਪਤਾਲਾਂ ’ਚ ਬੈੱਡ ਭਰਨ ਲੱਗਣਗੇ ਤਾਂ ਗੰਭੀਰ ਮਰੀਜਾਂ ਨੂੰ ਪੇਰਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਹਸਪਤਾਲਾਂ ’ਚ ਬੈੱਡ ਭਰ ਗਏ ਤਾਂ ਦਿੱਲੀ ’ਚ ਤਾਲਾਬੰਦੀ ਲਗਾਉਣੀ ਹੀ ਪਵੇਗੀ। ਅਜਿਹੇ ’ਚ ਜਨਤਾ ਸਹਿਯੋਗ ਕਰੇ ਅਤੇ ਜ਼ਰੂਰਤ ਹੋਵੇ ਤਾਂ ਹੀ ਹਸਪਤਾਲ ਜਾਵੇ।

Related Post