ਕੋਰੋਨਾ ਮਾਮਲਿਆਂ 'ਚ ਵਾਧੇ ਨੇ ਵਧਾਈਆਂ ਦਿੱਲੀ ਦੀਆਂ ਪਾਬੰਦੀਆਂ
ਦਿੱਲੀ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸ਼ਨੀਵਾਰ ਦੇਰ ਰਾਤ ਨੂੰ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਕੌਮੀ ਰਾਜਧਾਨੀ ਵਿਚ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਖਤ ਪਾਬੰਦੀਆਂ ਦਾ ਐਲਾਨ ਕੀਤਾ। ਮੈਟਰੋ, ਡੀਟੀਸੀ ਅਤੇ ਕਲਸਟਰ ਬੱਸਾਂ ਨੂੰ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਦਿੱਤੀ ਗਈ ਹੈ, ਇਸ ਤੋਂ ਇਲਾਵਾ ਵਿਆਹ ਸਮਾਰੋਹ ਵਿੱਚ 50 ਮਹਿਮਾਨ ਸ਼ਾਮਲ ਹੋ ਸਕਣਗੇ |
ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ ‘ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ ‘ਚ ਫ਼ਿਰ ਲੱਗਾ ਮੁਕੰਮਲ ਕਰਫ਼ਿਊ
ਕੇਜਰੀਵਾਲ ਨੇ ਕਿਹਾ ਕਿ ਮੈਂ ਤਾਲਾਬੰਦੀ ਦੇ ਹੱਕ ’ਚ ਨਹੀਂ ਹਾਂ। ਕਿਸੇ ਵੀ ਸਰਕਾਰ ਨੂੰ ਤਾਲਾਬੰਦੀ ਉਦੋਂ ਲਗਾਉਣੀ ਚਾਹੀਦਾ ਹੈ ਜਦੋਂ ਹਸਪਤਾਲਾਂ ਦੀ ਸਥਿਤੀ ਬੇਹੱਦ ਗੰਭੀਰ ਹੋ ਜਾਵੇ। ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ। ਜੇਕਰ ਦਿੱਲੀ ਦੇ ਹਸਪਤਾਲਾਂ ’ਚ ਬੈੱਡ ਘੱਟ ਪੈ ਗਏ ਤਾਂ ਹੋ ਸਕਦਾ ਹੈ ਕਿ ਦਿੱਲੀ ’ਚ ਤਾਲਾਬੰਦੀ ਲਗਾਉਣੀ ਪੈ ਜਾਵੇ।
Arvind Kejriwal - The Economic Times Video | ET Now" width="634" height="357" />
Read More : ਮੁੱਖ ਮੰਤਰੀ ਦੇ ਭਰੋਸੇ ਮਗਰੋਂ ਆੜ੍ਹਤੀਆਂ ਵੱਲੋਂ ਆਪਣੀ ਹੜਤਾਲ ਖ਼ਤਮ ਕਰਕੇ...
ਕੇਜਰੀਵਾਲ ਨੇ ਦੱਸਿਆ ਕਿ ਕੋਰੋਨਾ ਦੀ ਚੌਥੀ ਲਹਿਰ ਬੇਹੱਦ ਖਤਰਨਾਕ ਹੈ ਅਤੇ ਇਸ ਨਾਲ ਨਜਿੱਠਣ ਲਈ ਅਸੀਂ ਸਾਰਿਆਂ ਦਾ ਸਹਿਯੋਗ ਲੈ ਰਹੇ ਹਾਂ। ਇਸ ਤੋਂ ਨਿਜਾਤ ਪਾਉਣ ਲਈ ਦਿੱਲੀ ਸਰਕਾਰ ਤਿੰਨ ਪੜਾਵਾਂ ’ਚ ਕੰਮ ਕਰ ਰਹੀ ਹੈ।
Read More : PM ਨਰੇਂਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ,ਕੋਰੋਨਾ ਵਾਇਰਸ ਦੇ ਮਾਮਲੇ ‘ਚ...
ਕੇਜਰੀਵਾਲ ਨੇ ਅਪੀਲ ਕੀਤੀ ਕਿ ਜੇਕਰ ਬਹੁਤ ਜ਼ਰੂਰੀ ਲੱਗੇ ਤਾਂ ਹੀ ਹਸਪਤਾਲ ਜਾਓ ਨਹੀਂ ਤਾਂ ਘਰ ’ਚ ਹੀ ਇਕਾਂਤਵਾਸ ’ਚ ਰਹੋ। ਜੇਕਰ ਸਾਧਾਰਣ ਲੱਛਣ ਵਾਲੇ ਵੀ ਹਸਪਤਾਲਾਂ ’ਚ ਬੈੱਡ ਭਰਨ ਲੱਗਣਗੇ ਤਾਂ ਗੰਭੀਰ ਮਰੀਜਾਂ ਨੂੰ ਪੇਰਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਹਸਪਤਾਲਾਂ ’ਚ ਬੈੱਡ ਭਰ ਗਏ ਤਾਂ ਦਿੱਲੀ ’ਚ ਤਾਲਾਬੰਦੀ ਲਗਾਉਣੀ ਹੀ ਪਵੇਗੀ। ਅਜਿਹੇ ’ਚ ਜਨਤਾ ਸਹਿਯੋਗ ਕਰੇ ਅਤੇ ਜ਼ਰੂਰਤ ਹੋਵੇ ਤਾਂ ਹੀ ਹਸਪਤਾਲ ਜਾਵੇ।