ਦਿੱਲੀ: ਕਿਸਾਨਾਂ ਦਾ ਸਮਰਥਨ ਕਰਨ ਲਈ ਸਾਈਕਲ 'ਤੇ ਪਹੁੰਚੇ ਫਤਿਹਗੜ ਸਾਹਿਬ ਦੇ ਪ੍ਰੋਫੈਸਰ

By  Jagroop Kaur January 10th 2021 04:38 PM

ਫਤਿਹਗੜ ਸਾਹਿਬ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ 46ਵੇਂ ਦਿਨ ਵੀ ਜਾਰੀ ਹੈ। ਉੱਥੇ ਕਿਸਾਨਾਂ ਦਾ ਸਮਰਥਨ ਕਰਨ ਲਈ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਸਹਿਯੋਗ ਦੇ ਰਿਹਾ ਹੈ। ਅਜਿਹਾ ਹੀ ਸਹਿਯੋਗ ਦੇਣ ਲਈ ਕਿਸਾਨੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਭਾਰਤੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ, ਸ਼ਹਿਰ ਫਤਿਹਗੜ੍ਹ ਸਾਹਿਬ ਦੇ ਡਾ. ਬੀਰਬਿਕਰਮ ਸਿੰਘ ਵੱਲੋਂ ਵੀ ਊਧਮ ਕੀਤਾ ਗਿਆ ਅਤੇ ਉਹ ਕਿਸਾਨ ਵੀਰਾਂ ਨੂੰ ਹੌਂਸਲਾ ਦੇਣ ਲਈ ਸਾਈਕਲ 'ਤੇ ਹੀ ਦਿੱਲੀ ਵੱਲ ਨੂੰ ਕੂਚ ਕਰ ਗਏ।Farmers Protest: Professor from Fatehgarh Sahib travelled to Delhi on a bicycle ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ ਦੱਸਣਯੋਗ ਹੈ ਕਿ ਬਿਰਬਿਕ੍ਰਮ ਸਿੰਘ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਭੌਤਿਕ ਵਿਗਿਆਨ ਤੇ ਡੀਨ ਅਲੂਮਨੀ ਫੈਕਲਟੀ ਮੈਂਬਰ ਹਨ ,ਬੀਰ ਸਿੰਘ ਸਿੰਘੂ ਬਾਰਡਰ, ਨਵੀਂ ਦਿੱਲੀ ਤੱਕ ਪੰਜ ਦਿਨਾਂ ਅਤੇ 500 ਕਿਲੋਮੀਟਰ ਲੰਬੀ ਯਾਤਰਾ ਕੀਤੀ ਦੌਰਾਨ ਡਾ. ਸਿੰਘ ਨੇ ਵੱਖ-ਵੱਖ ਜਾਤੀਆਂ, ਧਰਮਾਂ ਅਤੇ ਪ੍ਰੋਫੈਸਨਾਂ ਨਾਲ ਸਬੰਧਤ ਵੱਡੀ ਗਿਣਤੀ ਆਮ ਲੋਕ ਵੇਖੇ ਜੋ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਹੋਰ ਪੜ੍ਹੋ : ਜਲੰਧਰ ‘ਚ ਆਹਮੋ ਸਾਹਮਣੇ ਹੋਏ ਭਾਜਪਾ ਆਗੂ ਤੇ ਕਿਸਾਨ,ਬੈਰੀਕੇਡ ਤੋੜ ਕੀਤਾ ਹੰਗਾਮਾ Farmers Protest: Professor from Fatehgarh Sahib travelled to Delhi on a bicycle ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਈਕਲ ਯਾਤਰਾ ਨਿਸ਼ਚਤ ਰੂਪ ਵਿੱਚ, ਪਿਛਲੇ ਸਵਾ ਮਹੀਨੇ ਤੋਂ ਵੀ ਵੱਧ ਸਖਤ ਮੌਸਮ ਦੇ ਹਾਲਾਤਾਂ ਦਾ ਸਾਹਮਣਾ ਕਰਦਿਆਂ, ਦਿੱਲੀ ਦੀਆਂ ਸਰਹੱਦਾਂ ’ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਜਾਗਰੂਕਤਾ ਮੁਹਿੰਮ ਨੂੰ ਹੋਰ ਉਤਸ਼ਾਹਤ ਕਰੇਗੀ।Amid farmers protest, Dr BirBikram Singh, Sri Guru Granth Sahib World University, Fatehgarh Sahib, visited Singhu Border on bicycle. ਉਨ੍ਹਾਂ ਅੱਗੇ ਦੱਸਿਆ ਕਿ ਸਰਦੀਆਂ ਦੇ ਸਖ਼ਤ ਮੌਸਮ ਕਾਰਨ ਕਿਸਾਨ ਬਹੁਤ ਜ਼ਿਆਦਾ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ, ਖ਼ਾਸਕਰ ਬਜ਼ੁਰਗ, ਜਿਨ੍ਹਾਂ ਵਿੱਚ ਮਰਦ ਅਤੇ ਔਰਤ ਦੋਵੇਂ ਸ਼ਾਮਲ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਨਾਲ ਪੇਸ਼ ਆਉਣ।

ਇਹ ਧਿਆਨ ਦੇਣ ਯੋਗ ਹੈ ਕਿ ਕਿਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿਚ ਦਰਜ 'ਸਰਬਤ ਦਾ ਭਲਾ' ਵਰਗੇ ਅਨੇਕਾਂ ਉਪਦੇਸ਼ਾਂ ਦਾ ਪਾਲਣ ਕਰਦੇ ਹੋਏ, ਦਿੱਲੀ ਸਰਹੱਦ ਅਤੇ ਆਸ ਪਾਸ ਦੇ ਸਥਾਨਕ ਲੋਕਾਂ ਦੀ ਸੇਵਾ ਵਿੱਚ ਵੀ ਲਗਾਤਾਰ ਲੰਗਰ ਚਲਾ ਰਹੇ ਹਨ। ਡਾ. ਸਿੰਘ ਨੇ ਦੱਸਿਆ ਇਸ ਸਾਈਕਲ ਫੇਰੀ ਦੌਰਾਨ ਉਨ੍ਹਾਂ ਨੂੰ ਨੌਜਵਾਨਾਂ ਦੁਆਰਾ ‘ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ’ ਸਿਰਲੇਖ ਵਾਲੀ ਪੁਸਤਕ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ, ਜੋ ਕਿ ਸਿੰਘੂ ਬਾਰਡਰ ਵਿਖੇ ਮੁੱਖ ਸਟੇਜ ਨੇੜੇ ਮੁਫਤ ਲਾਇਬ੍ਰੇਰੀ ਚਲਾ ਰਹੇ ਹਨ।

Related Post