ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ

By  Shanker Badra February 8th 2020 12:37 PM

ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ:ਨਵੀਂ ਦਿੱਲੀ : ਦਿੱਲੀ ਵਿੱਚ ਵਿਧਾਨ ਸਭਾ ਤੋਂ ਪਹਿਲਾਂ ਸ਼ੁੱਕਰਵਾਰ ਰਾਤੀਂ ਰੋਹਿਣੀ ਈਸਟ ਮੈਟਰੋ ਰੇਲਵੇ ਸਟੇਸ਼ਨ ਨੇੜੇ ਇੱਕ ਲੇਡੀ ਪੁਲਿਸ ਸਬ ਇੰਸਪੈਕਟਰ ਪ੍ਰੀਤੀ ਅਹਿਲਾਵਤ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ 9.30 ਵਜੇ 26 ਸਾਲਾ ਪ੍ਰੀਤੀ ਅਹਿਲਾਵਤ ਡਿਊਟੀ ਤੋਂ ਬਾਅਦ ਰੋਹਿਨੀ ਈਸਟ ਮੈਟਰੋ ਸਟੇਸ਼ਨ ਤੋਂ ਮੈਟਰੋ ਛੱਡ ਕੇ ਪੈਦਲ ਘਰ ਵੱਲ ਜਾ ਰਹੀ ਸੀ। ਲਗਭਗ 50 ਮੀਟਰ ਤੁਰਨ ਤੋਂ ਬਾਅਦ ਇਕ ਆਦਮੀ ਆਇਆ ਅਤੇ ਉਸ ਨੇ ਤਿੰਨ ਗੋਲੀਆਂ ਚਲਾਈਆਂ। ਇਸ ਦੌਰਾਨ ਗੋਲੀ ਪ੍ਰੀਤੀ ਦੇ ਸਿਰ 'ਤੇ ਲੱਗੀ ਅਤੇ ਉਸ ਦੀ ਮੌਕੇ' ਤੇ ਹੀ ਮੌਤ ਹੋ ਗਈ ਹੈ।

Delhi: Female Sub-Inspector Preeti Ahlawat shot dead Colleague In Rohini Area by a male sub-inspector ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ

ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਆਲੇ-ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ ਕੇ ਮੁਲਜ਼ਮ ਹਮਲਾਵਰ ਦੀ ਸ਼ਨਾਖ਼ਤ ਕਰਨ ਵਿੱਚ ਜੁਟ ਗਈ ਹੈ।ਅਜਿਹਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਰੰਜਿਸ਼ ਜਾਂ ਫਿਰ ਇੱਕਤਰਫ਼ਾ ਪਿਆਰ ਦਾ ਹੋ ਸਕਦਾ ਹੈ। ਪੁਲਿਸ ਨੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਹੈ।

Delhi: Female Sub-Inspector Preeti Ahlawat shot dead Colleague In Rohini Area by a male sub-inspector ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ

ਭਾਰਤ ਦੀ ਰਾਜਧਾਨੀ ਦਿੱਲੀ 'ਚ ਇੱਕ ਪੁਲਿਸ ਅਧਿਕਾਰੀ ਦੀ ਸ਼ਰੇਆਮ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਸੁਰੱਖਿਆ ਇੰਤਜ਼ਾਮਾਂ ਉੱਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਜਿਸ ਤੋਂ ਬਾਅਦ ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ ਹੈ। ਕਤਲ ਦਾ ਕਾਰਨ ਵੀ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

Delhi: Female Sub-Inspector Preeti Ahlawat shot dead Colleague In Rohini Area by a male sub-inspector ਦਿੱਲੀ ’ਚ ਮਹਿਲਾ ਪੁਲਿਸ ਸਬ ਇੰਸਪੈਕਟਰ ਦੀ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ, ਖੰਗਾਲੀ ਜਾ ਰਹੀ ਹੈ CCTV ਫੁਟੇਜ

ਰੋਹਿਨੀ ਜ਼ਿਲੇ ਦੇ ਵਧੀਕ ਕਮਿਸ਼ਨਰ ਐਸਡੀ ਮਿਸ਼ਰਾ ਦੇ ਅਨੁਸਾਰ ਸ਼ੱਕੀ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਪ੍ਰੀਤੀ ਅਸਲ ਵਿੱਚ ਸੋਨੀਪਤ ਦੀ ਰਹਿਣ ਵਾਲੀ ਸੀ ਅਤੇ ਰੋਹਿਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਉਹ 2018 ਬੈਚ ਦੀ ਸਬ ਇੰਸਪੈਕਟਰ ਸੀ। ਉਸਦੀ ਹੱਤਿਆ ਉਸ ਸਮੇਂ ਹੋਈ ,ਜਦ ਦਿੱਲੀ ਵਿਚ ਚੋਣਾਂ ਕਾਰਨ ਸੁਰੱਖਿਆ ਬਹੁਤ ਸਖਤ ਸੀ।

-PTCNews

Related Post